ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਦਾ ਵਿਆਹ ਹੋ ਗਿਆ ਹੈ। ਵਿਆਹ ਮੌਕੇ ਜੋ ਲਹਿੰਗੇ ਪਾਏ ਸੀ, ਉਨ੍ਹਾਂ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਹੋਇਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਪੀ ਕੇਟ ਕਿਹਾ ਜਾਂਦਾ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਨੇਹਾ ਨੇ ਹੁਣ ਇਸ ਮਾਮਲੇ 'ਤੇ ਚੁੱਪੀ ਤੋੜ ਦਿੱਤੀ ਹੈ। ਉਸਨੇ ਟਰੋਲਰਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ। Photo Credit-@nehakakkar/Instagram
ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ਲਿਖਿਆ- ਲੋਕ ਜ਼ਿੰਦਗੀ ਵਿਚ ਸਭਿਯਾਸਾਚੀ ਦਾ ਲਹਿੰਗਾ ਪਹਿਨਣ ਲਈ ਮਰਦੇ ਹਨ ਅਤੇ ਸਾਨੂੰ ਇਹ ਸੁਪਨੇ ਖੁਦ ਸਭਿਯਾਸਾਚੀ ਨੇ ਗਿਫਟ ਕੀਤੇ ਹਨ। ਸੁਪਨੇ ਸਾਕਾਰ ਹੁੰਦੇ ਹਨ ਪਰ ਜੇ ਤੁਸੀਂ ਸਖਤ ਮਿਹਨਤ ਕਰੋਗੇ ਤਾਂ ਉਹ ਚੰਗੀ ਤਰ੍ਹਾਂ ਨਾਲ ਕੰਮ ਕਰਨਗੇ। ਧੰਨਵਾਦ ਮਾਂ ਰਾਣੀ। ਸ਼ੁਕਰ ਹੈ ਵਾਹਿਗੁਰੂ ਦਾ। Photo Credit-@nehakakkar/Instagram