Neha Kakkar-Rohanpreet Singh Pics: ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਕਿਸੀ ਪਛਾਣ ਦੇ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਇਹ ਜੋੜੀ ਆਪਣੇ ਸ਼ਾਨਦਾਰ ਗੀਤਾਂ ਦੇ ਨਾਲ-ਨਾਲ ਖੂਬਸੂਰਤ ਲਵ ਕੈਮਿਸਟ੍ਰੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਨੇਹਾ ਵੱਲ਼ੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਖੂਬਸੂਰਤ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਦੋਵਾਂ ਦੀਆਂ ਇਹ ਖਾਸ ਪਿਆਰ ਭਰੀਆਂ ਤਸਵੀਰਾਂ... ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਦੋਵੇਂ 24 ਅਕਤੂਬਰ 2020 ਨੂੰ ਵਿਆਹ ਦੇ ਬੰਧਨ 'ਚ ਬੱਝੇ ਸੀ। ਉਦੋਂ ਤੋਂ ਹੀ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰੋਹਨਪ੍ਰੀਤ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਨੇਹਾ ਵੱਲੋਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰ ਆਪਣੇ ਪਤੀ ਨੂੰ ਜਨਮਦਿਨ ਵਿਸ਼ ਕੀਤਾ ਗਿਆ ਹੈ। ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ- ਦੁਨੀਆ ਦੇ ਸਭ ਤੋਂ ਪਿਆਰੇ ਮੁੰਡੇ ਨੂੰ ਜਨਮਦਿਨ ਮੁਬਾਰਕ !!!! ਮੇਰੀ ਜਾਨ @rohanpreetsingh 🥹♥️🙌🏼 ਮਾਤਾ ਰਾਣੀ ਵਾਹਿਗੁਰੂ ਜੀ ਆਪਕੋ ਹਮੇਸ਼ਾ ਖੁਸ਼ੀਆਂ ਹੀ ਖੁਸ਼ੀਆਂ ਦੇ 🙏🏼... ਰੋਹਨਪ੍ਰੀਤ ਸਿੰਘ ਅਤੇ ਨੇਹਾ ਕੱਕੜ ਦੀ ਪਹਿਲੀ ਮੁਲਾਕਾਤ ਗੀਤ 'ਨੇਹੂ ਦਿ ਵਿਆਹ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਗੀਤ ਨੇਹਾ ਅਤੇ ਰੋਹਨਪ੍ਰੀਤ ਦੇ ਆਨਸਕ੍ਰੀਨ ਵਿਆਹ ਬਾਰੇ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਵੇਗਾ ਅਤੇ ਅਸਲ ਜ਼ਿੰਦਗੀ ਵਿੱਚ ਵੀ ਵਿਆਹ ਕਰ ਲੈਣਗੇ। ਫਿਲਹਾਲ ਇਹ ਜੋੜੀ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਦਾ ਖੂਬ ਆਨੰਦ ਮਾਣ ਰਹੀ ਹੈ। ਅਕਸਰ ਦੋਵੇਂ ਆਪਣੀਆਂ ਸ਼ਾਨਦਾਰ ਲਵ ਕੈਮਿਸਟ੍ਰੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।