Nimrat Khaira new song: ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ (Nimrat Khaira) ਆਪਣੇ ਹਰ ਅੰਦਾਜ਼ ਦੇ ਚੱਲਦੇ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਆਵਾਜ਼ ਬਲਕਿ ਖੂਬਸੂਰਤੀ ਨਾਲ ਵੀ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਜਗ੍ਹਾਂ ਬਣਾਈ ਹੈ। ਇੰਨੀਂ ਦਿਨੀਂ ਨਿਮਰਤ ਖਹਿਰਾ ਆਪਣੀ ਫਿਲਮ 'ਸੌਂਕਣ ਸੌਂਕਣੇ' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਵਿਚਕਾਰ ਵੀ ਨਿਮਰਤ ਨੇ ਫੈਨਜ਼ ਨਾਲ ਮਜ਼ੇਦਾਰ ਖਬਰ ਸ਼ੇਅਰ ਕੀਤੀ ਹੈ। ਦਰਅਸਲ, ਨਿਮਰਤ ਨੇ ਆਪਣੇ ਨਵੇਂ ਗੀਤ ਦੇ ਨਾਲ-ਨਾਲ ਆਪਣੇ ਵਰਲਡ ਟੂਰ ਬਾਰੇ ਵੀ ਪ੍ਰਸ਼ੰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਨਿਮਰਤ ਬਹੁਤ ਜਲਦ ਫ਼ਿਲਮ 'ਸੌਂਕਣ ਸੌਂਕਣੇ' ਵਿੱਚ ਨਜ਼ਰ ਆਵੇਗੀ, ਜੋਕਿ 13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਫਿਲਮ ‘ਸੌਂਕਣ ਸੌਂਕਣੇ’ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫਿਲਮ ਦੇ ਟ੍ਰੇਲਰ ਤੋਂ ਬਾਅਦ ਰਿਲੀਜ਼ ਹੋਏ ਗੀਤ 'ਗੱਲ ਮੰਨ ਲੈ ਮੇਰੀ' ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਸ ਤੋਂ ਬਾਅਦ 29 ਅਪ੍ਰੈਲ ਨੂੰ ਫਿਲਮ ਦਾ ਦੂਜਾ ਗੀਤ 'ਕੋਠੇ ਉੱਤੇ' ਰਿਲੀਜ਼ ਹੋਣ ਵਾਲਾ ਹੈ।