Parmish Verma- Wamiqa Gabbi Upcoming Movie: ਮਸ਼ਹੂਰ ਅਦਾਕਾਰ, ਫਿਲਮ ਨਿਰਦੇਸ਼ਕ, ਗਾਇਕ ਪਰਮੀਸ਼ ਵਰਮਾ (Parmish Verma) ਬਹੁਤ ਜਲਦ ਅਦਾਕਾਰਾ ਵਾਮਿਕਾ ਗਾਬੀ (Wamiqa Gabbi) ਨਾਲ ਪਰਦੇ ਤੇ ਧਮਾਕਾ ਕਰਦੇ ਹੋਏ ਨਜ਼ਰ ਆਉਣਗੇ। ਇਨ੍ਹੀਂ ਦਿਨੀ ਪਰਮੀਸ਼ ਆਪਣੀ ਫਿਲਮ ਤਬਾਹ ਦੇ ਚੱਲਦੇ ਚਰਚਾ ਵਿੱਚ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਪਰਮੀਸ਼ ਨਾਲ ਵਾਮਿਕਾ ਗਾਬੀ ਕੰਮ ਕਰਦੇ ਹੋਏ ਨਜ਼ਰ ਆਵੇਗੀ। ਇਸਦਾ ਖੁਲਾਸਾ ਅਦਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕੀਤਾ ਗਿਆ ਹੈ।
ਅਦਾਕਾਰ ਨੇ ਵਾਮਿਕਾ ਨਾਲ ਇੱਕ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ- ਇਹ ਸਫ਼ਰ 7 ਮਹੀਨਿਆਂ ਦਾ ਰਿਹਾ ਹੈ #ਤਬਾਹ. ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ। @wamiqagabbi ਤੁਸੀਂ ਸ਼ਾਨਦਾਰ ਹੋ। #ਜਾਦੂਈ 🎭📸 ਪਰਮੀਸ਼ ਵਰਮਾ ਫੀਚਰ ਫਿਲਮ. ਦਰਸ਼ਕ ਵੀ ਦੋਵਾਂ ਨੂੰ ਫਿਰ ਤੋਂ ਪਰਦੇ ਉੱਪਰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਫਿਲਮ ਤਬਾਹ ਤੋਂ ਪਹਿਲਾਂ ਵਾਮਿਕਾ ਪਰਮਿਸ਼ ਵਰਮਾ ਨਾਲ ਫਿਲਮ ਦਿਲ ਦੀਆਂ ਗੱਲਾਂ ਵਿੱਚ ਨਜ਼ਰ ਆ ਚੁੱਕੀ ਹੈ। ਉਸ ਫਿਲਮ ਵਿੱਚ ਦੋਵਾਂ ਦੀ ਲਵ ਕੈਮਿਸਟਰੀ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ। ਇਕ ਵਾਰ ਫਿਰ ਤੋਂ ਦੋਵੇ ਫਿਲਮ ਤਬਾਹ ਰਾਹੀ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਫਿਲਹਾਲ ਫਿਲਮ ਦੀ ਸ਼ੂੰਟਿਗ ਜਾਰੀ ਹੈ, ਇਸਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਆਪਣੀ ਫਿਲਮ ਦੇ ਨਾਲ-ਨਾਲ ਗੀਤ ਜੱਟ ਕਹਿੰਦੇ ਨੇ (Jatt Kehnde Ne) ਨੂੰ ਲੈ ਕੇ ਵੀ ਚਰਚਾ ਵਿੱਚ ਹਨ। ਉਹ ਆਪਣੇ ਮਸਤੀ ਭਰੇ ਗੀਤਾਂ ਨਾਲ ਵੀ ਪ੍ਰਸ਼ੰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ। ਵਾਮਿਕਾ ਦੀ ਗੱਲ ਕਰਿਏ ਤਾਂ ਉਹ ਆਪਣੀ ਸੀਰੀਜ਼ ਜੁਬਲੀ ਨੂੰ ਲੈ ਕੇ ਚਰਚਾ ਵਿੱਚ ਹੈ। ਵਾਮਿਕਾ ਨੇ ਨਾ ਸਿਰਫ ਪਾਲੀਵੁੱਡ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ।