ਆਲੀਆ ਭੱਟ (Alia Bhatt) ਲਈ ਇੱਕ ਹੋਰ ਖੁਸ਼ਖਬਰੀ ਆਈ ਹੈ। ਇਹ ਅਭਿਨੇਤਰੀ ਟੌਪ 5 ਇੰਸਟਾਗ੍ਰਾਮ ਸੈਲੀਬ੍ਰਿਟੀਜ਼ ਦੀ ਸੂਚੀ 'ਚ ਜਗ੍ਹਾ ਬਣਾਉਣ ਵਾਲੀ ਇਕਲੌਤੀ ਭਾਰਤੀ ਅਭਿਨੇਤਰੀ ਬਣ ਗਈ ਹੈ। ਟੌਪ ਇਨਫਲੂਐਂਸਰਾਂ ਦੀ ਸੂਚੀ 'ਚ ਅਮਰੀਕੀ ਅਭਿਨੇਤਰੀ ਅਤੇ ਗਾਇਕ ਜ਼ੇਂਦਯਾ (Zendaya) ਸਭ ਤੋਂ ਉੱਪਰ ਹਨ, ਜਦਕਿ ਹਾਲੀਵੁੱਡ ਅਭਿਨੇਤਾ ਟੌਮ ਹੌਲੈਂਡ (Tom Holland) ਦੂਜੇ ਅਤੇ ਵਿਲ ਸਮਿਥ (Will Smith) ਤੀਜੇ ਸਥਾਨ 'ਤੇ ਹਨ। ਇਸ ਸੂਚੀ 'ਚ ਹਾਲੀਵੁੱਡ ਅਦਾਕਾਰਾ ਜੈਨੀਫਰ ਲੋਪੇਜ਼ (Jennifer Lopez) ਨੂੰ ਪਛਾੜ ਕੇ ਆਲੀਆ ਭੱਟ ਚੌਥੇ ਸਥਾਨ 'ਤੇ ਹੈ, ਯਾਨੀ ਜੈਨੀਫਰ ਪੰਜਵੇਂ ਸਥਾਨ 'ਤੇ ਹੈ। (ਫੋਟੋ ਕ੍ਰੈਡਿਟ: aliaabhatt/jlo/Instagram)