ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦਾ ਵਿਆਹ 14 ਦਸੰਬਰ ਨੂੰ ਧੂਮ-ਧਾਮ ਨਾਲ ਹੋਇਆ ਸੀ। ਵਿੱਕੀ ਅਤੇ ਅੰਕਿਤਾ ਵਿਆਹ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਆਪਣੇ ਵਿਆਹ ਤੋਂ ਬਹੁਤ ਖੁਸ਼ ਅੰਕਿਤਾ ਹਰ ਰੋਜ਼ ਨਵੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਤਾਜ਼ਾ ਤਸਵੀਰਾਂ 'ਚ ਅੰਕਿਤਾ ਲਾਲ ਸੁਨਹਿਰੀ ਰੰਗ ਦੀ ਬਨਾਰਸੀ ਭਾਰੀ ਸਾੜ੍ਹੀ ਪਹਿਨੀ ਅਤੇ ਮਾਂਗ'ਚ ਸਿੰਦੂਰ ਸਜਾਏ ਆਪਣੇ ਪਤੀ ਨਾਲ ਬੇਹੱਦ ਖ਼ੁਸ਼ ਨਜ਼ਰ ਆਈ। ਪ੍ਰਸ਼ੰਸਕਾਂ ਨੇ ਵੀ ਇਸ ਜੋੜੀ ਦੀ ਤਾਰੀਫ ਕਰਨ 'ਚ ਕੋਈ ਕਸਰ ਨਹੀਂ ਛੱਡੀ।(Pictire Credit: lokhandeankita/Instagram)