Jimmy Sheirgill Birthday Special: ਬਾਲੀਵੁੱਡ ਅਤੇ ਪਾਲੀਵੁੱਡ ਫਿਲਮ ਇੰਡਸਟਰੀ ਵਿੱਚ ਜਿੰਮੀ ਸ਼ੇਰਗਿੱਲ (Jimmy Sheirgill) ਦੀ ਆਪਣੀ ਵੱਖਰੀ ਪਛਾਣ ਹੈ। ਕਲਾਕਾਰ ਵੱਲੋਂ ਦੋਵਾਂ ਇੰਡਸਟਰੀਆਂ ਵਿੱਚ ਖੂਬ ਨਾਮ ਕਮਾਇਆ ਗਿਆ ਹੈ। ਦੱਸ ਦੇਇਏ ਕੀ ਜਿੰਮੀ ਸ਼ੇਰਗਿੱਲ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕ ਅਸੀ ਤੁਹਾਨੂੰ ਕਲਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲ਼ਾਂ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ।
ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਜਿੰਮੀ ਦਾ ਜਨਮ 3 ਦਸੰਬਰ 1970 ਨੂੰ ਗੋਰਖਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ। ਜਿੰਮੀ ਦਾ ਅਸਲੀ ਨਾਂ ਜਸਜੀਤ ਸਿੰਘ ਗਿੱਲ ਹੈ। ਜਿੰਮੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਲਖਨਊ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਹ ਪੰਜਾਬ ਚਲਾ ਗਿਆ। ਜਿੰਮੀ ਨੇ ਆਪਣੀ ਗ੍ਰੈਜੂਏਸ਼ਨ ਪੰਜਾਬ ਤੋਂ ਹੀ ਕੀਤੀ ਸੀ। ਆਪਣੇ ਚਚੇਰੇ ਭਰਾ ਦੀ ਗੱਲ ਸੁਣਨ ਤੋਂ ਬਾਅਦ, ਜਿੰਮੀ ਫਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਨਿਕਲ ਪਏ।
ਜਿੰਮੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਗੁਲਜ਼ਾਰ ਦੀ ਫਿਲਮ 'ਮਾਚਿਸ' ਨਾਲ ਕੀਤੀ ਸੀ। ਸਾਲ 1996 'ਚ ਆਈ ਇਸ ਫਿਲਮ 'ਚ ਉਸ ਦਾ ਕਿਰਦਾਰ ਕਾਫੀ ਵੱਖਰਾ ਸੀ ਅਤੇ ਉਸ ਨੂੰ ਰਫ ਲੁੱਕ ਦਿੱਤਾ ਗਿਆ ਸੀ। ਇਸ ਦੇ ਲਈ ਜਿੰਮੀ ਨੂੰ ਵਾਲ ਵਧਾਉਣੇ ਪਏ ਅਤੇ ਲੰਬੀ ਦਾੜ੍ਹੀ ਰੱਖਣੀ ਪਈ। ਇਸ ਬਾਰੇ 'ਚ ਜਿੰਮੀ ਨੇ ਇਕ ਵਾਰ ਕਪਿਲ ਸ਼ਰਮਾ ਦੇ ਸ਼ੋਅ 'ਤੇ ਦੱਸਿਆ ਸੀ ਕਿ ਇਸ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮਾਂ ਘਰ ਬੈਠਣਾ ਪਿਆ।
ਅਸਲ 'ਚ ਫਿਲਮ 'ਚ ਉਸ ਦੇ ਸਖ਼ਤ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਨੂੰ ਰਫ ਕਿਰਦਾਰਾਂ ਦੀ ਪੇਸ਼ਕਸ਼ ਕਰਨ ਲੱਗਾ। ਫਿਲਮ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕਲੀਨ ਸ਼ੇਵ ਕੀਤਾ ਗਿਆ ਤਾਂ ਲੋਕ ਉਨ੍ਹਾਂ ਨੂੰ ਪਛਾਣ ਨਹੀਂ ਸਕੇ। ਇੱਥੋਂ ਤੱਕ ਕਿ ਕੁਝ ਨਿਰਮਾਤਾਵਾਂ ਨੇ ਇਹ ਵੀ ਕਿਹਾ ਕਿ ਕਿਰਦਾਰ ਦੇ ਹਿਸਾਬ ਨਾਲ ਤੁਸੀਂ ਬਹੁਤ ਮਾਸੂਮ ਲੱਗ ਰਹੇ ਹੋ। ਜਿੰਮੀ ਲੁੱਕ ਨੂੰ ਲੈ ਕੇ ਕਾਫੀ ਦੇਰ ਤੱਕ ਘਰ ਬੈਠਾ ਰਿਹਾ ਸੀ।
ਬ੍ਰੇਕ ਤੋਂ ਬਾਅਦ ਜਿੰਮੀ ਨੇ ਫਿਲਮ 'ਮੁਹੱਬਤੇਂ' ਨਾਲ ਫਿਲਮੀ ਦੁਨੀਆ 'ਚ ਇਕ ਵੱਖਰੀ ਪਛਾਣ ਬਣਾਈ ਅਤੇ ਉਨ੍ਹਾਂ ਨੂੰ ਕਈ ਫਿਲਮਾਂ ਦੀ ਪੇਸ਼ਕਸ਼ ਹੋਈ। 'ਮੇਰੇ ਯਾਰ ਕੀ ਸ਼ਾਦੀ ਹੈ', 'ਦਿਲ ਹੈ ਤੁਮਹਾਰਾ', 'ਹਾਸਿਲ', 'ਮੁੰਨਾ ਭਾਈ ਐੱਮ.ਬੀ.ਬੀ.ਐੱਸ.', 'ਲਗੇ ਰਹੋ ਮੁੰਨਾ ਭਾਈ', 'ਏ ਬੁੱਧਵਾਰ', 'ਸਾਹਿਬ, ਬੀਵੀ ਔਰ ਗੈਂਗਸਟਰ', 'ਬੁਲੇਟ ਰਾਜਾ', ' 'ਤੰਨੂ ਵੈਡਸ ਮਨੂ' ਵਰਗੀਆਂ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।