Amrinder Gill Birthday Special: ਪੰਜਾਬੀ ਫਿਲਮ ਇੰਡਸਟਰੀ ਵਿੱਚ ਅਦਾਕਾਰ, ਗਾਇਕ, ਗੀਤਕਾਰ ਅਤੇ ਫਿਲਮ ਨਿਰਮਾਤਾ ਦੇ ਤੌਰ 'ਤੇ ਅਮਰਿੰਦਰ ਗਿੱਲ (Amrinder Gill) ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਦੱਸ ਦੇਈਏ ਕਿ ਅੱਜ ਅਮਰਿੰਦਰ ਗਿੱਲ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਤੇ ਅਸੀ ਤੁਹਾਨੂੰ ਦੱਸਾਂਗੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ। (ਸੰਕੇਤਕ ਫੋਟੋ)
ਸ਼ਾਇਦ ਹੀ ਤੁਸੀ ਲੋਕ ਇਸ ਗੱਲ ਤੋਂ ਜਾਣੂ ਹੋਵੋ ਕਿ ਅਮਰਿੰਦਰ ਗਿੱਲ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕਲਾ ਡੋਰਿਆ ਲਈ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਸੀ। ਇਸ ਤੋਂ ਬਾਅਦ ਉਹ ਆਪਣੇ ਗੀਤ "ਪੈਗਾਮ" ਨਾਲ ਮਸ਼ਹੂਰ ਹੋਏ। ਇਸਦੇ ਨਾਲ ਹੀ ਗਾਇਕ ਨੇ ਪੈਂਡੂ, ਮੇਰਾ ਦੀਵਾਨਪਨ ਕੀ ਸਮਝਾਈਏ, ਕੁੜਤਾ ਸੁਹਾ, ਜੁਦਾ, ਯਾਰੀਆਂ, ਦਿਲਦਾਰੀਆਂ, ਤੇਰਾ ਮੇਰਾ ਨਾ, ਸਾਹਾਂ ਤੋ ਨੇਰੇ, ਦਿਲ ਦੀ ਦੁਆ, ਮਿਲੇ ਓਹ ਕੁਰੀ, ਸੋਹਣੀ ਕੁਰੀ ਵਰਗੇ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ। (ਸੰਕੇਤਕ ਫੋਟੋ)
ਅੱਜ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਮਰਿੰਦਰ ਗਿੱਲ ਉਨ੍ਹਾਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਪਸੰਦ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਗਾਇਕ ਭਲੇ ਹੀ ਆਪਣੇ ਸੋਸ਼ਲ ਅਕਾਊਂਟ ਉੱਪਰ ਜ਼ਿਆਦਾ ਐਕਟਿਵ ਨਹੀਂ ਰਹਿੰਦਾ ਪਰ ਜਦੋਂ ਵੀ ਉਨ੍ਹਾਂ ਦਾ ਕੋਈ ਗੀਤ ਰਿਲੀਜ਼ ਹੁੰਦਾ ਹੈ ਤਾਂ ਉਹ ਹਰ ਪਾਸੇ ਤਹਲਕਾ ਮਚਾ ਦਿੰਦਾ ਹੈ। ਉਨ੍ਹਾਂ ਦੇ ਗੀਤਾਂ ਦਾ ਅਕਸਰ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।