ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਸਿਰਫਿਰੇ ਦੇ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਪਹਿਲੀ ਫ਼ਿਲਮ 'ਸਿਰਫਿਰੇ' ਵਿੱਚ ਅਦਾਕਾਰ ਨੇ ਗੁਰਲੀਨ ਚੋਪੜਾ, ਮੋਨਿਕਾ ਬੇਦੀ, ਰੌਸ਼ਨ ਪ੍ਰਿੰਸ ਨਾਲ ਕੰਮ ਕੀਤਾ। ਇਹ ਫਿਲਮ 2010 ਵਿੱਚ ਰਿਲੀਜ਼ ਹੋਈ ਸੀ। ਗਾਇਕੀ ਤੇ ਫਿਲਮੀ ਸਫਰ ਦੇ ਬਾਅਦ ਅਦਾਕਾਰ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਦੁਨੀਆ ਭਰ 'ਚ ਖੂਬ ਨਾਮ ਕਮਾਇਆ। ਅੱਜ ਵੀ ਪ੍ਰੀਤ ਹਰਪਾਲ ਆਪਣੇ ਸ਼ਾਨਦਾਰ ਅੰਦਾਜ਼ ਤੇ ਗਾਇਕੀ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਗਾਇਕੀ ਤੇ ਅਦਾਕਾਰੀ ਨੂੂੂੂੰ ਨਾ ਸਿਰਫ ਨੌਜਵਾਨ ਬਲਕਿ ਬੱਚੇ ਵੀ ਪਸੰਦ ਕਰਦੇ ਹਨ। (ਸੰਕੇਤਕ ਫੋਟੋ)