Home » photogallery » entertainment » PUNJABI STAR JAANI HAS WON THE HEARTS OF FANS WITH EVERY SONG CELEBRATING HIS 33RD BIRTHDAY TODAY RUP AS

Jaani B'day Spl: ਜਾਨੀ ਹਰ ਗੀਤ ਨਾਲ ਜਿੱਤ ਚੁੱਕੇ ਫੈਨਜ਼ ਦਾ ਦਿਲ, ਅੱਜ ਮਨਾ ਰਹੇ 33ਵਾਂ ਜਨਮਦਿਨ

Jaani Birthday Special: ਪੰਜਾਬੀ ਸਿਨੇਮਾ ਜਗਤ ਵਿੱਚ ਜਾਨੀ (Jaani) ਆਪਣੀ ਗੀਤਕਾਰੀ ਦੇ ਨਾਲ-ਨਾਲ ਗਾਇਕੀ ਲਈ ਵੀ ਮਸ਼ਹੂਰ ਹਨ। ਉਨ੍ਹਾਂ ਨੇ ਸਾਲ 2012 ਵਿੱਚ ਧਾਰਮਿਕ ਗੀਤ "ਸੰਤ ਸਿਪਾਹੀ" ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਉਹ ਗੀਤ "ਸੋਚ" ਤੋਂ ਦੁਨੀਆ ਭਰ ਵਿੱਚ ਮਸ਼ਹੂਰ ਹੋਏ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਪਣੀ ਆਵਾਜ਼ ਦਿੱਤੀ ਸੀ। ਸੰਗੀਤ ਵੀਡੀਓ ਦਾ ਨਿਰਦੇਸ਼ਨ ਅਰਵਿੰਦਰ ਖਹਿਰਾ ਨੇ ਕੀਤਾ ਸੀ। ਦੱਸ ਦੇਈਏ ਕਿ ਅੱਜ ਜਾਨੀ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਤੇ ਅਸੀ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ ਦੱਸਾਂਗੇ।

  • |