Home » photogallery » entertainment » R NAIT PAYS TRIBUTE TO MOOSE WALA WITH NEW SONG SAYS LEGENDS HAVE NO AGE RUP AS

R Nait ਨੇ ਮੂਸੇਵਾਲਾ ਨੂੰ ਨਵੇਂ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ, ਕਿਹਾ- ਲੈਜੰਡ ਬੰਦਿਆਂ ਦੀ ਕੋਈ ਏਜ ਨਹੀਓਂ...

R Nait pays tribute to Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਦਰਦਨਾਕ ਮੌਤ ਨੇ ਸਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। ਦੇਸ਼ਾਂ ਵਿਦੇਸ਼ਾਂ `ਚ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਦੀ ਮੌਤ `ਤੇ ਹਾਲੇ ਤੱਕ ਗ਼ਮਜ਼ਦਾ ਹਨ। ਇਹੀ ਨਹੀਂ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਗੀਤਾਂ ਤੇ ਫ਼ਿਲਮਜ਼ ਦੀ ਰਿਲੀਜ਼ ਮੂਸੇਵਾਲੇ ਦੇ ਭੋਗ ਤੱਕ ਰੋਕ ਦਿੱਤੀਆਂ ਹਨ। ਇਸ ਤੋਂ ਇਲਾਵਾ ਕਲਾਕਾਰਾਂ ਵੱਲੋਂ ਲਗਾਤਾਰ ਮਸੂੇਵਾਲਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚਕਾਰ ਗਾਇਕ ਆਰ ਨੇਤ (R Nait) ਨੇ ਆਪਣੇ ਨਵੇਂ ਗੀਤ ਦੇ ਜ਼ਰਿਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਜਲੀਂ ਦਿੱਤੀ ਹੈ।

  • |