ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਅੱਜ ਮੁੰਬਈ ਸਥਿਤ ਆਪਣੇ ਵਾਸਤੂ ਅਪਾਰਟਮੈਂਟ ਹਾਊਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ। ਬਾਲੀਵੁੱਡ ਦੀ ਇਹ ਪਾਵਰ ਕਪਲ ਅੱਜ ਤੋਂ ਲੋਕਾਂ ਦੇ ਸਾਹਮਣੇ 'ਪਤੀ-ਪਤਨੀ' ਦੇ ਰੂਪ 'ਚ ਨਜ਼ਰ ਆਵੇਗੀ। ਖਬਰਾਂ ਮੁਤਾਬਕ ਰਣਬੀਰ ਅਤੇ ਆਲੀਆ ਵਿਆਹ ਦੇ ਸੰਪੂਰਨ ਹੋਣ ਤੋਂ ਬਾਅਦ ਕਰੀਬ 7 ਵਜੇ ਦੁਨੀਆ ਦੇ ਸਾਹਮਣੇ ਪਤੀ-ਪਤਨੀ ਦੇ ਰੂਪ 'ਚ ਪਹਿਲੀ ਐਂਟਰੀ ਲੈ ਸਕਦੇ ਹਨ। ਕਪੂਰ ਅਤੇ ਭੱਟ ਪਰਿਵਾਰ ਦੇ ਲੋਕ ਇਸ ਵਿਆਹ 'ਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ ਹਨ, ਜਿਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।