ਆਲੀਆ ਭੱਟ (Alia Bhatt) ਹੁਣ ਜਲਦ ਹੀ ਕਪੂਰ ਪਰਿਵਾਰ ਦੀ ਦੁਲਹਨ ਬਣਨ ਜਾ ਰਹੀ ਹੈ। ਰਣਬੀਰ ਕਪੂਰ (Ranbir Kapoor) ਨਾਲ 7 ਫੇਰੇ ਲੈ ਕੇ, ਦੋਸਤੀ ਦੇ ਖੂਬਸੂਰਤ ਰਿਸ਼ਤੇ ਨੂੰ ਨਵਾਂ ਨਾਂ ਦੇ ਕੇ ਦੋਵੇਂ ਪਤੀ-ਪਤਨੀ (Ranbir Kapoor-Alia Bhatt wedding) ਬਣਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ, ਜਿਸ ਦੀਆਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਆਲੀਆ ਅਤੇ ਰਣਬੀਰ ਦੇ ਨਾਲ ਭੱਟ ਪਰਿਵਾਰ ਅਤੇ ਕਪੂਰ ਪਰਿਵਾਰ ਨੇ ਇਸ ਮਾਮਲੇ 'ਤੇ ਹੁਣ ਤੱਕ ਚੁੱਪੀ ਧਾਰੀ ਹੋਈ ਹੈ। ਹਾਲ ਹੀ 'ਚ ਵਿਆਹ ਵਾਲੇ ਸਥਾਨ ਤੋਂ ਲੈ ਕੇ ਮਹਿਮਾਨਾਂ ਦੀ ਲਿਸਟ ਤੱਕ ਦੀ ਗੱਲ ਸਾਹਮਣੇ ਆਈ ਹੈ। ਹੁਣ ਵਿਆਹ ਤੋਂ ਬਾਅਦ ਦੋਹਾਂ (Ranbir Kapoor-Alia Bhatt Honeymoon) ਦੇ ਹਨੀਮੂਨ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਈ ਹੈ।
ਨਿਰਦੇਸ਼ਕ ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਜ਼ੋਇਆ ਅਖਤਰ, ਡਿਜ਼ਾਈਨਰ ਮਸਾਬਾ ਗੁਪਤਾ, ਵਰੁਣ ਧਵਨ ਅਤੇ ਉਨ੍ਹਾਂ ਦੇ ਭਰਾ ਰੋਹਿਤ ਧਵਨ, ਅਯਾਨ ਮੁਖਰਜੀ, ਅਰਜੁਨ ਕਪੂਰ, ਮਨੀਸ਼ ਮਲਹੋਤਰਾ, ਅਕਾਂਕਸ਼ਾ ਰੰਜਨ ਅਤੇ ਅਨੁਸ਼ਕਾ ਰੰਜਨ ਨੂੰ ਰਣਬੀਰ ਕਪੂਰ-ਆਲੀਆ ਭੱਟ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਚਰਚਾ ਹੈ ਕਿ ਆਲੀਆ ਨੇ ਸ਼ਾਹਰੁਖ ਖਾਨ ਨੂੰ ਵੀ ਸੱਦਾ ਦਿੱਤਾ ਹੈ।