ਪੰਜਾਬੀ ਸੰਗੀਤ ਦੁਨੀਆਂ ਦੀਆਂ ਸਭ ਤੋਂ ਪ੍ਰਸਿੱਧ ਜੋਨਰ ਵਿੱਚੋਂ ਇੱਕ ਹੈ। ਪੰਜਾਬੀ ਗੀਤ ਗਾਉਣ ਵਾਲੇ ਗਾਇਕ ਕਰੋੜਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ। ਪੰਜਾਬੀ ਸੰਗੀਤ ਦਾ ਜਨੂੰਨ ਅਜਿਹਾ ਹੈ ਕਿ ਇਹ ਲੱਖਾਂ ਦਿਲਾਂ ਨੂੰ ਛੂਹ ਜਾਂਦਾ ਹੈ ਅਤੇ ਇਸ ਜਨੂੰਨ ਨੇ ਕੁਝ ਗਾਇਕਾਂ ਨੂੰ ਨਾ ਸਿਰਫ਼ ਮਸ਼ਹੂਰ ਬਣਾਇਆ ਹੈ, ਸਗੋਂ ਬਹੁਤ ਅਮੀਰ ਵੀ ਬਣਾਇਆ ਹੈ। ਆਓ ਜਾਣਦੇ ਹਾਂ ਉਨ੍ਹਾਂ ਪੰਜਾਬੀ ਗਾਇਕਾਂ ਬਾਰੇ ਜੋ ਪ੍ਰਸਿੱਧੀ ਦੇ ਨਾਲ-ਨਾਲ ਧਨ-ਦੌਲਤ 'ਚ ਵੀ ਟਾਪ 'ਤੇ ਹਨ। (Phot- Instagram@sharrymaan@diljitdosanjh)
ਸ਼ੈਰੀ ਮਾਨ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਇਕੀ ਵੱਲ ਆਪਣਾ ਕਦਮ ਰੱਖਿਆ। ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਯਾਰ ਅਣਮੁੱਲੇ' 2011 ਵਿੱਚ ਗਾਇਆ ਸੀ, ਜੋ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਚੰਡੀਗੜ੍ਹ ਵਾਲੀਏ', 'ਕਿਊਟ ਮੁੰਡਾ' ਵਰਗੇ ਕਈ ਹਿੱਟ ਗੀਤ ਗਾਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ 643 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ, ਜੋ ਲਗਭਗ 78 ਮਿਲੀਅਨ ਡਾਲਰ ਦੇ ਬਰਾਬਰ ਹੈ। (Photo: Instagram @sharrymaan)
ਗੁਰਦਾਸ ਮਾਨ ਦਾ ਕੈਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਨਿਰਮਾਤਾ ਨੇ ਡੀਡੀ ਨੈਸ਼ਨਲ 'ਤੇ 'ਦਿਲ ਦਿ ਮਾਮਲਾ ਹੈ' ਗੀਤ 'ਤੇ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ। ਇਹ ਉਨ੍ਹਾਂ ਦਾ ਵੱਡਾ ਬ੍ਰੇਕ ਸੀ। ਉਨ੍ਹਾਂ ਨੇ 'ਵਾਹ ਨੀ ਜਵਾਨੀਏ', 'ਚੁੱਗਲੀਆਂ' ਵਰਗੀਆਂ ਐਲਬਮਾਂ ਰਿਕਾਰਡ ਕੀਤੀਆਂ। ਉਹ ਪਹਿਲਾ ਪੰਜਾਬੀ ਗਾਇਕ ਹਨ ਜਿਸ ਨੇ ਸਰਵੋਤਮ ਪਲੇਬੈਕ ਗਾਇਕ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੁਰਦਾਸ ਮਾਨ ਕੋਲ ਕਰੀਬ 453 ਕਰੋੜ ਰੁਪਏ ਦੀ ਜਾਇਦਾਦ ਹੈ। (Photo: Instagram @gurdasmaanjeeyo)
ਯੋ ਯੋ ਹਨੀ ਸਿੰਘ ਸਭ ਤੋਂ ਮਸ਼ਹੂਰ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਦੀ 2011 ਦੀ ਐਲਬਮ 'ਇੰਟਰਨੈਸ਼ਨਲ ਵਿਲੇਜਰ' ਦਾ ਗੀਤ 'ਗਬਰੂ' ਏਸ਼ੀਆ ਸੰਗੀਤ ਚਾਰਟ 'ਤੇ ਚੋਟੀ 'ਤੇ ਰਿਹਾ। ਨੌਜਵਾਨ ਉਸ ਨੂੰ 'ਹਾਈ ਹੀਲਜ਼', 'ਬਲੂ ਆਈਜ਼' ਵਰਗੇ ਗੀਤਾਂ ਲਈ ਜਾਣਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਕਰੀਬ 206 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। (Photo: Instagram @yoyohoneysingh)
ਹਾਰਡੀ ਸੰਧੂ ਸ਼ੁਰੂ ਵਿੱਚ ਇੱਕ ਕ੍ਰਿਕਟਰ ਸੀ। ਉਹ 2004 ਦੀ ਅੰਡਰ 19 ਕ੍ਰਿਕਟ ਵਿਸ਼ਵ ਕੱਪ ਟੀਮ ਦਾ ਹਿੱਸਾ ਸੀ। ਸੱਟ ਕਾਰਨ ਉਨ੍ਹਾਂ ਨੇ ਕ੍ਰਿਕਟ ਛੱਡ ਦਿੱਤਾ ਅਤੇ ਗਾਇਕੀ ਵਿੱਚ ਆ ਗਏ । ਉਹ 'ਤਿਤਲੀਆਂ ਵਰਗ', 'ਜੀ ਕਰਦਾ' ਅਤੇ 'ਸੁਪਰਸਟਾਰ' ਵਰਗੇ ਗੀਤਾਂ ਕਾਰਨ ਪ੍ਰਸਿੱਧ ਹੋਏ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 21 ਮਿਲੀਅਨ ਡਾਲਰ ਹੈ, ਜੋ ਕਿ 173 ਕਰੋੜ ਰੁਪਏ ਤੋਂ ਵੱਧ ਹੈ। (Photo: Instagram @harrdysandhu)