samantha ruth prabhu and naga chaitanya Divorce Reason: ਸਾਮੰਥਾ ਅਤੇ ਨਾਗਾ ਚੈਤੰਨਿਆ ਦਾ ਰਿਸ਼ਤਾ ਕਿਸੇ ਕੋਲੋਂ ਲੁਕਿਆ ਨਹੀਂ ਹੈ। ਇਸ ਜੋੜੀ ਨੇ ਆਪਣੇ ਰਿਸ਼ਤੇ ਦੇ ਚੱਲਦੇ ਖੂਬ ਸੁਰਖੀਆਂ ਬਟੋਰੀਆਂ। ਇਸ ਜੋੜੀ ਦਾ ਵਿਆਹ ਸਿਰਫ਼ ਚਾਰ ਸਾਲ ਹੀ ਚੱਲ ਸਕਿਆ। ਇਸ ਤੋਂ ਬਾਅਦ ਦੋਹਾਂ ਨੇ 2 ਅਕਤੂਬਰ, 2021 ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਈ ਵੱਖ ਹੋਣ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ਤੋਂ ਬਾਅਦ ਕਾਫੀ ਅਟਕਲਾਂ ਲਗਾਈਆਂ ਗਈਆਂ। ਅਜੇ ਤੱਕ ਉਨ੍ਹਾਂ ਦੇ ਤਲਾਕ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।