ਸਾਉਥ ਸਟਾਰ ਸਮੰਥਾ ਰੂਥ ਪ੍ਰਭੂ (samantha ruth prabhu) ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ 'ਸ਼ਕੁੰਤਲਮ' ਦੇ ਪ੍ਰਮੋਸ਼ਨ ਦੇ ਚੱਲਦੇ ਵਿਅਸਤ ਹੈ। ਉਹ ਫਿਲਮ ਦੀ ਸਫਲਤਾ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਹੈਦਰਾਬਾਦ ਦੇ ਪੇਦਮਾ ਮੰਦਰ ਪਹੁੰਚੀ। ਇਸ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ 'ਚ ਉਨ੍ਹਾਂ ਦਾ ਸਾਦਾ ਅੰਦਾਜ਼ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਹਾਲਾਂਕਿ ਇਸ ਤੋਂ ਇਲਾਵਾ ਜੇਕਰ ਸਾਮੰਥਾ ਦੇ ਹੋਰ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ। ਇਸ 'ਚ 'ਯਸ਼ੋਦਾ' ਅਤੇ 'ਖੁਸ਼ੀ' ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਦੇ ਨਾਲ ਹੀ ਉਹ ਐਕਸ਼ਨ ਵੈੱਬ ਸੀਰੀਜ਼ 'ਸੀਟਾਡੇਲ' 'ਚ ਵੀ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਉਸ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਮਾਈਨਸ 8 ਡਿਗਰੀ ਤਾਪਮਾਨ 'ਚ ਐਕਸ਼ਨ ਕਰਦੀ ਨਜ਼ਰ ਆ ਰਹੀ ਸੀ।