ਮੁੰਬਈ: ਸਾਰਾ ਅਲੀ ਖਾਨ (Sara Ali Khan) ਨੇ ਹਾਲ ਹੀ 'ਚ ਆਪਣੇ ਭਰਾ ਇਬਰਾਹਿਮ ਅਲੀ ਖਾਨ ਅਤੇ ਮਾਂ ਅੰਮ੍ਰਿਤਾ ਸਿੰਘ (Amrita Singh) ਨਾਲ ਯੂਰਪ 'ਚ ਲੰਬੀਆਂ ਛੁੱਟੀਆਂ ਬਿਤਾਈਆਂ ਹਨ ਅਤੇ ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਪਰਿਵਾਰ ਨਾਲ ਆਪਣੀ ਵਕੈਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 'ਅਤਰੰਗੀ ਰੇ' ਅਦਾਕਾਰਾ ਹੁਣ ਮੁੰਬਈ ਵਾਪਸ ਆ ਗਈ ਹੈ, ਪਰ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਖੂਬਸੂਰਤ ਤਸਵੀਰਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਮੰਗਲਵਾਰ ਨੂੰ ਸਾਰਾ ਅਲੀ ਖਾਨ ਨੇ ਫਿਰ ਤੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਯੂਰਪ ਵਕੈਸ਼ਨ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। (ਫੋਟੋ ਕ੍ਰੈਡਿਟ: Instagram: @saraalikhan)