Sargun Mehta Gurnam Bhullar New Movie: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ (Gurnam Bhullar) ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਫਿਲਮ ਲੇਖ ਤੋਂ ਬਾਅਦ ਅਦਾਕਾਰ ਆਪਣੀ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' (Sohreyan Da Pind aa gaya) ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਵਿੱਚ ਇੱਕ ਵਾਰ ਫਿਰ ਤੋਂ ਗੁਰਨਾਮ ਨਾਲ ਸਰਗੁਣ ਮਹਿਤਾ (Sargun Mehta) ਦੀ ਜੋੜੀ ਪਰਦੇ ਉੱਪਰ ਧਮਾਲ ਮਚਾਉਣ ਆ ਰਹੀ ਹੈ। ਫਿਲਹਾਲ ਦੋਵੇਂ ਸਿਤਾਰੇ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਵਿਅਸਤ ਹਨ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲ ਰਿਹਾ ਹੈ।
ਦੱਸ ਦੇਈਏ ਕਿ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਇਹ ਫਿਲਮ 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸਦੀ ਜਾਣਕਾਰੀ ਕਲਾਕਾਰਾਂ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਹੈ। ਅਦਾਕਾਰਾ ਨੇ ਗੁਰਨਾਮ ਭੁੱਲਰ ਨਾਲ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ- ਸਹੁਰਿਆਂ ਦਾ ਪਿੰਡ ਆ ਗਿਆ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ 8 ਜੁਲਾਈ 2022। ਟਾਈਟਲ ਟਰੈਕ ਆਊਟ ਕੱਲ੍ਹ. ਅੱਜ ਇਸ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋਵੇਗਾ।
ਕਾਬਿਲੇਗੌਰ ਹੈ ਕਿ ਇਸ ਫਿਲਮ ਤੋਂ ਪਹਿਲਾ ਸਰਗੁਣ ਅਤੇ ਗੁਰਨਾਮ ਸੁਰਖੀ ਬਿੰਦੀ ਵਿੱਚ ਦੇਖੇ ਗਏ ਸੀ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਸੀ। ਫਿਲਮ ਦੇ ਗੀਤ ਅਤੇ ਉਨ੍ਹਾਂ ਦੀ ਰੋਮਾਂਟਿਕ ਕੇਮਿਸਟਰੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਦੋਵਾਂ ਦੀ ਰੋਮਾਂਟਿਕ ਡ੍ਰਾਮਾ ਫਿਲਮ ਨੂੰ ਪ੍ਰਸ਼ੰਸ਼ਕ ਕਿੰਨਾ ਪਿਆਰ ਦਿੰਦੇ ਹਨ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਗੁਰਨਾਮ ਭੁੱਲਰ ਇਸ ਤੋਂ ਪਹਿਲਾ ਫਿਲਮ ਲੇਖ ਅਤੇ ਕੋਕਾ ਵਿੱਚ ਨਜ਼ਰ ਆਏ। ਫਿਲਮ ਲੇਖ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਵਿੱਚ ਗੁਰਨਾਮ ਨਾਲ ਅਦਾਕਾਰਾ ਤਾਨੀਆ ਨਜ਼ਰ ਆਈ। ਕੋਕਾ ਫਿਲਮ ਦੀ ਗੱਲ ਕਰਿਏ ਤਾਂ ਇਸ ਵਿੱਚ ਗੁਰਨਾਮ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ। ਉੱਥੇ ਹੀ ਸਰਗੁਣ ਦੀ ਫਿਲਮ 'ਸੌਂਕਣ ਸੌਂਕਣੇ' ਰਿਲੀਜ਼ ਹੋਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।