ਬਾਲੀਵੁੱਡ 'ਚ ਇਕ ਵਾਰ ਫਿਰ ਵਿਆਹ ਦੀ ਸ਼ਹਿਨਾਈ ਗੂੰਜਣ ਵਾਲੀ ਹੈ। ਸਿਧਾਰਥ-ਕਿਆਰਾ ਦੇ ਵਿਆਹ ਦੀ ਤਰੀਕ, ਸਥਾਨ ਅਤੇ ਮਹਿਮਾਨਾਂ ਦੀ ਸੂਚੀ ਲਗਭਗ ਤਿਆਰ ਹੈ। ਖ਼ਬਰਾਂ ਦੇ ਮੁਤਾਬਕ ਜੋੜੇ ਦੇ ਵਿਆਹ ਦੇ ਸਮਾਗਮ 5 ਫਰਵਰੀ ਤੋਂ ਸ਼ੁਰੂ ਹੋਣਗੇ ਅਤੇ 8 ਫਰਵਰੀ ਤੱਕ ਚੱਲਣਗੇ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਦੋਵਾਂ ਨੇ ਆਪਣੇ ਵਿਆਹ ਲਈ ਜੈਸਲਮੇਰ ਦੇ ਪ੍ਰਸਿੱਧ ਪੈਲੇਸ ਸੂਰਿਆਗੜ੍ਹ ਨੂੰ ਚੁਣਿਆ ਹੈ। [photo- instagram/viral bhayani] ਸੂਰਿਆਗੜ੍ਹ ਦਾ ਹਰ ਕਮਰਾ ਸ਼ਾਨਦਾਰ ਅਤੇ ਸ਼ਾਹੀ ਹੈ। ਸੂਰਿਆਗੜ੍ਹ ਵਿੱਚ ਸਭ ਤੋਂ ਸੁੰਦਰ ਅਤੇ ਮਹਿੰਗਾ ਕਮਰਾ ਥਾਰ ਹਵੇਲੀ ਹੈ, ਜਿਸ ਵਿੱਚ ਇਨਡੋਰ ਪੂਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਦੇ ਨਾਲ 3 ਬੈੱਡਰੂਮ ਹਨ। ਇਸ ਕਮਰੇ ਦਾ ਇੱਕ ਰਾਤ ਦਾ ਕਿਰਾਇਆ 1,30,000 ਰੁਪਏ ਹੈ। [photo- instagram/viral bhayani] ਖਬਰਾਂ ਦੀ ਮੰਨੀਏ ਤਾਂ ਸਿਧਾਰਥ-ਕਿਆਰਾ ਦੇ ਵਿਆਹ 'ਚ 100-125 ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਇੰਡਸਟਰੀ ਦੇ ਕਰੀਬੀ ਦੋਸਤ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾਂ ਦੀ ਬਚਪਨ ਦੀ ਦੋਸਤ ਈਸ਼ਾ ਅੰਬਾਨੀ ਇਸ ਵਿਆਹ 'ਚ ਸ਼ਿਰਕਤ ਕਰੇਗੀ। ਕਿਆਰਾ ਅਤੇ ਸਿਧਾਰਥ ਦੇ ਵਿਆਹ ਲਈ 84 ਕਮਰੇ ਬੁੱਕ ਕੀਤੇ ਗਏ ਹਨ। ਮਹਿਮਾਨਾਂ ਲਈ 70 ਤੋਂ ਵੱਧ ਲਗਜ਼ਰੀ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿਧਾਰਥ-ਕਿਆਰਾ ਅਡਵਾਨੀ ਦੀ ਲਵ ਸਟੋਰੀ ਸ਼ੇਰਸ਼ਾਹ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ ਸੀ। ਇਸ ਜੋੜੇ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ।