The Last Ride
ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾ ਗੀਤ 'The Last Ride' ਦਿ ਲਾਸਟ ਰਾਈਡ ਰਿਲੀਜ਼ ਕੀਤਾ। ਇਸ ਗੀਤ ਦੇ ਬੋਲ ਲੋਕਾਂ ਨੂੰ ਭਾਵੁਕ ਕਰ ਗਏ। ਅਫਸੋਸ ਦੀ ਗੱਲ ਹੈ ਕਿ ਇਸ ਗੀਤ ਵਿੱਚ ਮੂਸੇਵਾਲਾ ਨੇ ਜ਼ਿੰਦਗੀ ਦੇ ਆਖਰੀ ਸਫਰ ਦਾ ਜ਼ਿਕਰ ਕੀਤਾ। ਜੋ ਕਿ ਅੱਜ ਪੂਰਾ ਹੋ ਗਿਆ। ਦਰਅਸਲ, ਇਸ ਗੀਤ ਦੇ ਬੋਲ- ਉੱਠੇਗਾ ਜਵਾਨੀ 'ਚ ਜਨਾਜ਼ਾ ਮਿੱਠੀਏ, ਦੋ ਹਫ਼ਤਿਆਂ ਬਾਅਦ ਸੱਚ ਹੋ ਗਿਆ। ਪਰ ਇਸ ਮਹਾਨ ਕਲਾਕਾਰ ਦੀ ਕਮੀ ਕਦੇ ਪੂਰੀ ਨਹੀਂ ਹੋ ਸਕੇਗੀ। ਜੋ ਅੱਜ ਪਰਿਵਾਰ ਅਤੇ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਨਮ ਕਰ ਦੁਨੀਆ ਚੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਹੋ ਰਹੇ ਹਨ।