Sidhu Moose Wala s Birthday: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਨੇ ਬਹੁਤ ਘੱਟ ਸਮੇਂ ਵਿੱਚ ਵੱਖਰੀ ਪਹਿਚਾਣ ਬਣਾਈ ਸੀ। ਉਨ੍ਹਾਂ ਨੇ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ ਵਿੱਚ ਆਪਣੇ ਨਾਮ ਦੇ ਝੰਡੇ ਗੰਡੇ। ਦੱਸ ਦੇਈਏ ਕਿ ਮਰਹੂਮ ਗਾਇਕ ਨੇ 11 ਜੂਨ 1993 ਵਿੱਚ ਅੱਜ ਹੀ ਦੇ ਦਿਨ ਮੂਸਾ ਪਿੰਡ ਵਿੱਚ ਜਨਮ ਲਿਆ ਸੀ। ਜੇਕਰ ਅੱਜ ਉਹ ਸਾਡੇ ਵਿਚਕਾਰ ਹੁੰਦੇ ਤਾਂ ਆਪਣਾ 29ਵਾਂ ਜਨਮਦਿਨ ਮਨਾ ਰਹੇ ਹੁੰਦੇ। ਮਰਹੂਮ ਗਾਇਕ ਦੇ ਜਨਮਦਿਨ ਮੌਕੇ ਗਾਇਕ, ਅਦਾਕਾਰ ਅਤੇ ਫਿਲਮ ਨਿਰੇਦਸ਼ਕ ਗਿੱਪੀ ਗਰੇਵਾਲ (Gippy Grewal) ਨੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
ਇਸ ਤੋਂ ਅੱਗੇ ਗਿੱਪੀ ਲਿਖਦੇ ਹਨ- ਸਿੱਧੂ ਦਾ ਸੁਪਨਾ ਸੀ ਕਿ ਪੰਜਾਬੀ ਇੰਡਸਟਰੀ ਦਾ ਨਾਮ ਨੰਬਰ 1 ਤੇ ਹੋਵੇ। ਕਹਿੰਦਾ ਸੀ ਕਿ ਸਾਡਾ ਮੁਕਾਬਲਾ, ਇੱਕ- ਦੂਜੇ ਨਾਲ ਨਹੀਂ ਬਲਕਿ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਆ। ਤੇ ਪੰਜਾਬੀ ਇੰਡਸਟਰੀ ਵਾਲੇ ਸਿੱਧੂ ਦੀ ਜਾਣ ਮਗਰੋਂ ਇਸ ਗੱਲ ਤੇ ਇਕ-ਦੂਜੇ ਨਾਲ ਲੜੀ ਜਾ ਰਹੇ ਆ ਕੇ ਤੂੰ ਸ਼ੋਅ ਲਾਉਣ ਚਲਿਆ ਗਿਆ, ਤੂੰ ਓਹਦੇ ਘਰ ਨਹੀਂ ਗਿਆ, ਤੂੰ ਪੋਸਟ ਨਹੀਂ ਪਾਈ। ਯਾਰ ਸਮਾਜਦਾਰ ਬਣੋ ਐਨਾ ਗੱਲਾਂ ਵਿੱਚ ਕੁਝ ਨਹੀਂ ਰੱਖਿਆ। ਕਿਸੇ ਦੇ ਸ਼ੋਅ ਲਾਉਣ ਜਾ ਨਾ ਲਾਉਣ ਨਾਲ ਕੁਝ ਨਹੀ ਹੋਣਾ, ਬੱਸ ਜ਼ੋਰ ਲਾਉਣਾ ਤਾਂ ਇਹ ਲਾਓ ਕਿ ਸਿੱਧੂ ਨੂੰ ਇੰਨਸਾਫ ਮਿਲ ਜਾਵੇ🙏 ...
ਜੇਕਰ ਕੁਝ ਕਰ ਸਕਦੇ ਹੋ ਤਾਂ ਹਰ ਸਾਲ 2-4 ਗੈੜੇ ਸਿੱਧੂ ਦੇ ਘਰ ਜ਼ਰੂਰ ਲਾ ਕੇ ਆਇਆ ਕਰਿਓ। ਉਸਦੇ ਮਾਤਾ-ਪਿਤਾ ਨਾਲ ਸਮਾਂ ਬਤੀਤ ਕਰ ਕੇ ਆਇਆ ਕਰਿਓ. ਉਨ੍ਹਾਂ ਦਾ ਗੱਲਾਂ ਕਰਨ ਵਾਲਾ, ਮੰਮੀ ਡੈਡੀ ਕਹਿਣ ਵਾਲਾ, ਉਹ ਨਾ ਤੇ ਜਾਨ ਵਾਰਨ ਵਾਲਾ ਸਿੱਧੂ ਹੂੰ ਆਪਾ ਨੂੰ ਬਣਨਾ ਪੈਣਾ।🙏 ਇੱਕੇਠੇ ਰਿਹਾ ਕਰੋ, ਪਿਆਰ ਬਣਾ ਕੇ ਰੱਖੋ ਤੇ ਇਕੋ-ਦੂਜੇ ਵਿਚ ਕਮੀਆਂ ਕੱਢਣ ਨਾਲੋਂ ਇੱਕ-ਦੂਜੇ ਦੀ ਕਦਰ ਕਰਨੀ ਸਿੱਖੋ 🙏ਸਿੱਧੂ ਦੇ ਜਨਮ ਦਿਨ ਤੇ ਅੱਜ ਇੱਕ-ਦੂਜੇ ਨਾਲ ਸਭ ਗਿਲੇ ਸ਼ਿਕਵੇ ਖਤਮ ਕਰੀਏ ਤੇ ਪਿਆਰ ਬਣਾ ਕੇ ਰੱਖੀਆਂ 🙏ਤੁਹਾਨੂੰ ਸਭ ਨੂੰ ਪਿਆਰ ❤️