ਖਬਰਾਂ ਦੀ ਮੰਨੀਏ ਤਾਂ ਗਾਇਕ ਬਾਦਸ਼ਾਹ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੂੰ ਇੱਕ ਸਾਲ ਤੋਂ ਡੇਟ ਕਰ ਰਹੇ ਹਨ। ਹਾਲਾਂਕਿ, ਉਹ ਇਸ ਰਿਸ਼ਤੇ ਨੂੰ ਸ਼ਾਂਤ ਹੀ ਰੱਖਣਾ ਚਾਹੁੰਦੇ ਹਨ। ਬਾਦਸ਼ਾਹ ਦਾ ਪਹਿਲਾਂ ਜੈਸਮੀਨ ਨਾਲ ਵਿਆਹ ਹੋਇਆ ਸੀ, ਪਰ ਕਥਿਤ ਤੌਰ 'ਤੇ, ਉਹ ਦੋ ਸਾਲ ਪਹਿਲਾਂ ਲਾਕਡਾਊਨ ਦੌਰਾਨ ਵੱਖ ਹੋ ਗਏ ਸਨ। ਈਸ਼ਾ ਰਿਖੀ ਇੱਕ ਮਾਡਲ ਅਤੇ ਪੰਜਾਬੀ ਅਦਾਕਾਰਾ ਹੈ ਜੋ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਈਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ਵਿੱਚ ਮਾਡਲਿੰਗ ਨਾਲ ਕੀਤੀ ਅਤੇ ਜਲਦੀ ਹੀ ਉਸਨੇ ਪੰਜਾਬੀ ਫਿਲਮਾਂ ਵਿੱਚ ਕਦਮ ਰੱਖਿਆ। ਗਏ ਸਨ। ਈਸ਼ਾ ਰਿਖੀ ਜੱਟ ਐਂਡ ਜੂਲੀਅਟ, ਹੈਪੀ ਗੋ ਲੱਕੀ, ਅਤੇ ਅਰਦਾਸ ਵਰਗੀਆਂ ਸਫਲ ਪੰਜਾਬੀ ਫਿਲਮਾਂ ਦਾ ਹਿੱਸਾ ਰਹੀ ਹੈ। ਟਾਲੀਵੁੱਡ ਵਿੱਚ ਪ੍ਰਭਾਵ ਬਣਾਉਣ ਤੋਂ ਬਾਅਦ, ਈਸ਼ਾ ਬਾਲੀਵੁੱਡ ਵਿੱਚ ਚਲੀ ਗਈ ਅਤੇ ਉਸ ਨੇ ਰੋਮ-ਕਾਮ ਫਿਲਮ ਨਵਾਬਜ਼ਾਦੇ (2018) ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਬਾਦਸ਼ਾਹ ਅਤੇ ਈਸ਼ਾ ਇੱਕ ਦੂਜੇ ਨੂੰ ਪਸੰਦ ਕਰਦੇ ਹਨ, ਅਤੇ ਪਿੰਕਵਿਲਾ ਦੇ ਹਵਾਲੇ ਅਨੁਸਾਰ, "ਉਨ੍ਹਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਫਿਲਮਾਂ ਅਤੇ ਸੰਗੀਤ ਵਿੱਚ ਟੇਸਟ ਮਿਲਦਾ-ਜੁਲਦਾ ਹੈ, ਇਸਲਈ ਉਹ ਇੱਕਠੇ ਹੋ ਗਏ। ਬਾਦਸ਼ਾਹ ਅਤੇ ਈਸ਼ਾ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇ ਬਾਰੇ ਦੱਸ ਚੁੱਕੇ ਹਨ। ਇਹ ਫੋਟੋ ਰਿਐਲਿਟੀ ਸ਼ੋਅ 'ਦਿਲ ਹੈ ਹਿੰਦੁਸਤਾਨੀ' ਉਤੇ ਫਿਲਮ ਨਵਾਬਜ਼ਾਦੇ ਪ੍ਰਮੋਸ਼ਨ ਦੀ ਹੈ। ਪਿੰਕਵਿਲਾ ਦੇ ਹਵਾਲੇ ਅਨੁਸਾਰ ਬਾਦਸ਼ਾਹ ਅਤੇ ਈਸ਼ਾ ਦੇ ਵਿਆਹ ਦੀਆਂ ਖਬਰਾਂ ਤੇਜ਼ੀ ਨਾਲ ਫੈਲਣੀਆਂ ਸ਼ੁਰੂ ਹੋ ਗਈਆਂ ਸਨ, ਦਾਅਵਾ ਕੀਤਾ ਗਿਆ ਕਿ ਬਾਦਸ਼ਾਹ ਅਤੇ ਈਸ਼ਾ ਇਸ ਮਹੀਨੇ ਪੰਜਾਬ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਰੀਬ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਦੱਸ ਦਈਏ ਕਿ ਬਾਦਸ਼ਾਹ ਨੇ ਜੈਸਮੀਨ ਨਾਲ ਸਾਲ 2015 'ਚ ਵਿਆਹ ਕੀਤਾ ਸੀ। ਦੋਵਾਂ ਦੀ ਇੱਕ ਬੇਟੀ ਹੈ ਜਿਸ ਦਾ ਜਨਮ 11 ਜਨਵਰੀ 2017 ਨੂੰ ਹੋਇਆ ਸੀ।