Sonam Bajwa Pics: ਅਦਾਕਾਰਾ ਸੋਨਮ ਬਾਜਵਾ (Sonam Bajwa) ਸ਼ੋਅ ‘ਦਿਲ ਦੀਆਂ ਗੱਲਾਂ 2’ ਨਾਲ ਪ੍ਰਸ਼ੰਸ਼ਕਾਂ ਵਿੱਚ ਧਮਾਲ ਮਚਾਈ ਹੋਈ ਹੈ। ਇੱਕ ਤੋਂ ਬਾਅਦ ਇੱਕ ਕਈ ਕਲਾਕਾਰਾਂ ਨਾਲ ਸੋਨਮ ਦਿਲ ਦੀਆਂ ਗੱਲਾਂ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸਦੇ ਨਾਲ-ਨਾਲ ਹੀ ਸੋਨਮ ਆਪਣੀਆਂ ਖੂਬਸੂਰਤ ਤਸਵੀਰਾਂ ਵੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜਿਸਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ। ਤੁਸੀ ਵੀ ਵੇਖੋ ਸੋਨਮ ਬਾਜਵਾ ਦੀਆਂ ਸ਼ਾਨਦਾਰ ਤਸਵੀਰਾਂ... ਕਾਬਿਲੇਗੌਰ ਹੈ ਕਿ ਇਨ੍ਹੀਂ ਦਿਨੀਂ ਸੋਨਮ ਬਾਜਵਾ ਆਪਣੀ ਫਿਲਮਾਂ ਤੋਂ ਇਲਾਵਾ ਸ਼ੋਅ ਦਿਲ ਦੀਆਂ ਗੱਲਾਂ ਦੇ ਚੱਲਦੇ ਸੁਰਖੀਆਂ ਵਿੱਚ ਹੈ। ਜਿਸ ਵਿੱਚ ਉਹ ਭਾਵੁਕ ਦੇ ਨਾਲ-ਨਾਲ ਹਸਾਉਣ ਵਾਲੇ ਸ਼ਾਨਦਾਰ ਪਲਾਂ ਦਾ ਖੁਲਾਸਾ ਕਰਦੀ ਹੈ। ਸੋਨਮ ਇਸ ਤਸਵੀਰ ਵਿੱਚ ਕਿਸੇ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੀ ਹੈ। ਹਾਲਾਂਕਿ ਅਦਾਕਾਰਾ ਦਾ ਹੌਟ ਅੰਦਾਜ਼ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਜਲਦ ਹੀ ਫਿਲਮ ਕੈਰੀ ਆਨ ਜੱਟਾ 3 (Carry on Jatta 3) ਵਿੱਚ ਦਿਖਾਈ ਦੇਵੇਗੀ। ਜਿਸ ਵਿੱਚ ਕਵਿਕਾ ਕੌਸ਼ਿਕ, ਜਸਵਿੰਦਰ ਭੱਲਾ ਅਤੇ ਗਿੱਪੀ ਗਰੇਵਾਲ ਮੁੱਖ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ।