ਦੱਖਣੀ ਅਦਾਕਾਰਾ ਮਹਾਲਕਸ਼ਮੀ (Mahalakshmi) ਨੇ ਜਦੋਂ ਤੋਂ ਨਿਰਮਾਤਾ ਰਵਿੰਦਰ ਚੰਦਰਸ਼ੇਖਰਨ (Ravindar chandrasekaran) ਨਾਲ ਵਿਆਹ ਕਰਵਾਇਆ ਹੈ ਉਦੋਂ ਤੋਂ ਹੀ ਉਹ ਸੁਰਖੀਆਂ ਬਟੋਰ ਰਹੀ ਹੈ। ਕੁਝ ਨੈਟੀਜ਼ਨ ਉਨ੍ਹਾਂ ਦੀ ਜੋੜੀ ਨੂੰ ਅਨਮੈਚ ਦੱਸਦੇ ਹਨ। ਜਿਸ ਕਾਰਨ ਉਹ ਕਈ ਵਾਰ ਟ੍ਰੋਲ ਹੋ ਜਾਂਦੇ ਹਨ। ਹਾਲਾਂਕਿ ਅਦਾਕਾਰਾ ਦੀ ਗੱਲ ਕਰਿਏ ਤਾਂ ਉਹ ਆਪਣੇ ਵਿਆਹ ਤੋਂ ਬਾਅਦ ਬੇਹੱਦ ਖੁਸ਼ ਹੈ।