

ਸਨੀ ਲਿਓਨ (Sunny Leone) ਦੇ ਨਾਂਅ ਨਾਲ ਮਸ਼ਹੂਰ ਕਿਰਨਜੀਤ ਕੌਰ ਵੋਹਰਾ ਨੂੰ ਬਾਲੀਵੁੱਡ ਦੀ ਉਨ੍ਹਾਂ ਐਕਟਰਸ ਵਿੱਚ ਗਿਣਿਆ ਜਾਂਦਾ ਹੈ ਜਿਨ੍ਹਾਂ ਨੇ ਇੱਥੇ ਤੱਕ ਪੁੱਜਣ ਲਈ ਸਖ਼ਤ ਮਿਹਨਤ ਕੀਤੀ ਹੈ। ਲੌਕਡਾਉਨ ਦੌਰਾਨ ਸਨੀ ਲਿਓਨ (Sunny Leone) ਲਾਸ ਏਜਿਲਸ ਵਿੱਚ ਆਪਣੇ ਪਰਵਾਰ ਦੇ ਨਾਲ ਸਮਾਂ ਬਤੀਤ ਰਹੀ ਹੈ। ਸਨੀ ਨੇ ਇੱਕ ਇੰਟਰਵਿਊ ਵਿਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦਾ ਖ਼ੁਲਾਸਾ ਕੀਤਾ ਹੈ।


ਸਨੀ ਲਿਓਨ ਬਾਲੀਵੁੱਡ ਵਿਚ ਆਉਣ ਤੋਂ ਪਹਿਲਾ ਇੱਕ ਸਫਲ ਪੋਰਨ ਸਟਾਰ ਰਹਿ ਚੁੱਕੀ ਹੈ। ਭਾਰਤ ਦੇ ਪੰਜਾਬ ਨਾਲ ਨਾਤਾ ਰੱਖਣ ਵਾਲੀ ਕਿਰਨਜੀਤ ਕੌਰ ਵੋਹਰਾ ਉਰਫ਼ ਸਨੀ ਲਿਓਨ ਨੇ ਆਪਣੀ ਜ਼ਿੰਦਗੀ ਵਿਚ ਬੇਸ਼ੁਮਾਰ ਸੰਘਰਸ਼ ਤੋਂ ਬਾਅਦ ਹੁਣ ਆਪਣੀ ਜਗ੍ਹਾ ਬਣਾਈ ਹੈ। ਪਹਿਲਾ ਵੀ ਕਈ ਵਾਰੀ ਸਨੀ ਨੂੰ ਉਸ ਦੀ ਪੁਰਾਣੀ ਜ਼ਿੰਦਗੀ ਬਾਰੇ ਸਵਾਲ ਕੀਤੇ ਜਾਂਦੇ ਸਨ ਪਰ ਉਹ ਕਦੇ ਵੀ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਇੰਨੀ ਵੋਕਲ ਨਹੀਂ ਸੀ।


ਹੁਣ ਉਨ੍ਹਾਂ ਨੇ ਇੰਟੀਮੇਟ ਸੀਨ (intimate scenes) ਦੀ ਸ਼ੂਟਿੰਗ ਨੂੰ ਲੈ ਕੇ ਆਪਣੀਆਂ ਗੱਲਾਂ ਨੂੰ ਸਾਹਮਣੇ ਰੱਖਿਆ ਹੈ। ਸਨੀ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਇਹ ਬਹੁਤ ਇਰੀਟੇਟ ਕਰਨ ਵਾਲਾ ਸਮਾਂ ਹੁੰਦਾ ਹੈ ਜਦੋਂ ਤੁਸੀਂ ਇੰਟੀਮੇਟ ਸੀਨ ਦੀ ਸ਼ੂਟਿੰਗ ਕਰ ਰਹੇ ਹੁੰਦੇ ਹੋ ਤਾਂ ਉੱਥੇ 100 ਲੋਕ ਮੌਜੂਦ ਹੁੰਦੇ ਹੈ। "ਜਦੋਂ ਤੁਹਾਨੂੰ ਉੱਥੇ ਦੇ 50 ਲੋਕ ਘੂਰ ਘੂਰ ਰਹੇ ਹੋਣ ਤਾਂ ਇਸ ਤਰਾਂ ਦੀ ਸ਼ੂਟਿੰਗ ਕਰਨਾ ਬਹੁਤ ਔਖਾ ਹੁੰਦਾ ਹੈ। ਇਹ ਵੀ ਸਮਝ ਨਹੀਂ ਆਉਂਦਾ ਕਿ ਲੋਕ ਉੱਥੇ ਚਾਹ ਲੈ ਕੇ ਕਿਉਂ ਖੜੇ ਹੁੰਦੇ ਸਨ?"


ਹਾਲ ਹੀ ਵਿੱਚ ਆਈ SEMrush Study ਦੀ ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਲੌਕਡਾਉਨ ਦੌਰਾਨ ਜਦੋਂ ਪੂਰੀ ਦੁਨੀਆ ਵਿੱਚ ਇੰਟਰਨੈੱਟ ਉੱਤੇ ਲੋਕਾਂ ਦਾ ਰੁਝੇਵਾਂ ਵਿਚ ਵਾਧਾ ਹੋਇਆ ਹੈ ਉਦੋਂ ਹੀ ਸਭ ਤੋਂ ਜ਼ਿਆਦਾ ਜਿਨ੍ਹਾਂ ਭਾਰਤੀ ਸੈਲੀਬਰੇਟੀਜ ਨੂੰ ਲੱਭਿਆ ਗਿਆ ਹੈ ਉਨ੍ਹਾਂ ਵਿੱਚ ਪ੍ਰਿਅੰਕਾ ਚੋਪੜਾ ਤੋਂ ਬਾਅਦ ਸਨੀ ਲਿਓਨ ਟਾਪ ਤੇ ਹਨ।


ਰਿਪੋਰਟ ਮੁਤਾਬਿਕ ਇੰਟਰਨੈੱਟ ਉੱਤੇ ਬਾਲੀਵੁੱਡ ਐਕਟਰਸ ਸਭ ਤੋਂ ਜ਼ਿਆਦਾ ਪ੍ਰਿਅੰਕਾ ਚੋਪੜਾ (Priyanka Chopra), ਸਨੀ ਲਿਓਨ (Sunny Leone) ਅਤੇ ਕੈਟਰੀਨਾ ਕੈਫ (Katrina Kaif) ਨੂੰ ਲੈ ਕੇ ਸਰਚ ਕੀਤਾ ਗਿਆ ਹੈ। ਸਰਚਿੰਗ ਲਿਸਟ ਵਿੱਚ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਨਾਮ ਸਭ ਤੋਂ ਉੱਤੇ ਹੈ। ਪ੍ਰਿਅੰਕਾ ਚੋਪੜਾ ਨੂੰ ਸਭ ਤੋਂ ਜ਼ਿਆਦਾ ਇੰਟਰਨੈੱਟ ਉੱਤੇ ਸਰਚ ਕੀਤਾ ਗਿਆ ਹੈ। ਗੂਗਲ ਉੱਤੇ ਉਨ੍ਹਾਂ ਨੂੰ 39 ਲੱਖ ਵਾਰ ਸਰਚ ਕੀਤਾ ਗਿਆ ਹੈ।


ਦੂਜੇ ਨੰਬਰ ਉੱਤੇ ਐਕਟਰ ਸਨੀ ਲਿਓਨ ਦਾ ਨਾਮ ਆਉਂਦਾ ਹੈ।ਸਨੀ ਆਪਣੇ ਬੋਲਡ ਲੁੱਕ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਉਂਦੀਆਂ ਹਨ ਅਤੇ ਉਨ੍ਹਾਂ ਦੀ ਹਰ ਫ਼ੋਟੋ ਵਾਇਰਲ ਰਹਿੰਦੀ ਹੈ।ਅਜਿਹੇ ਵਿੱਚ ਉਨ੍ਹਾਂ ਦਾ ਇੰਟਰਨੈੱਟ ਉੱਤੇ ਜ਼ਿਆਦਾ ਸਰਚ ਹੋਣਾ ਲਾਜ਼ਮੀ ਹੈ। ਰਿਪੋਰਟ ਦੇ ਮੁਤਾਬਿਕ ਸਨੀ ਨੂੰ 31 ਲੱਖ ਵਾਰ ਸਰਚ ਕੀਤਾ ਗਿਆ ਹੈ।


ਕੈਟਰੀਨਾ ਕੈਫ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੀ ਫੈਂਨਸ ਨੇ ਇੰਟਰਨੈੱਟ ਉੱਤੇ ਖ਼ੂਬ ਸਰਚ ਕੀਤਾ ਹੈ। ਉਨ੍ਹਾਂ ਨੂੰ ਇੰਟਰਨੈੱਟ ਉੱਤੇ 19 ਲੱਖ ਵਾਰ ਸਰਚ ਕੀਤਾ ਗਿਆ ਹੈ। ਕੈਟਰੀਨਾ ਅੱਜ ਕਲ ਸੋਸ਼ਲ ਮੀਡੀਆ ਉੱਤੇ ਵੀ ਖ਼ਾਸਾ ਐਕਟਿਵ ਹੋ ਗਈਆਂ ਹਨ।


ਸਲਮਾਨ ਖ਼ਾਨ ਅਤੇ ਰਿਤਿਕ ਰੌਸ਼ਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਹਨ। ਸਲਮਾਨ ਖ਼ਾਨ 21 ਲੱਖ ਵਾਰ ਅਤੇ ਰਿਤਿਕ ਰੌਸ਼ਨ 13 ਲੱਖ ਵਾਰ ਸਰਚ ਕੀਤਾ ਗਿਆ। ਵਿਰਾਟ ਕੋਹਲੀ ਨੂੰ 20 ਲੱਖ ਵਾਰ ਸਰਚ ਕੀਤਾ ਗਿਆ ਹੈ।