Tania Birthday Special: ਪਾਲੀਵੁੱਡ ਫਿਲਮ ਇੰਡਸਟਰੀ ਵਿੱਚ ਆਪਣੇ ਹਰ ਕਿਰਦਾਰ ਅਤੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸਟਾਰ ਤਾਨੀਆ (Tania) ਹਰ ਕਿਸੇ ਦੀ ਪਸੰਦੀਦਾ ਬਣ ਚੁੱਕੀ ਹੈ। ਸਾਲ 2018 ਵਿੱਚ ਫਿਲਮ ਕਿਸਮਤ ਵਿੱਚ ਤਾਨੀਆ ਨੇ ਅਮਨ ਨਾਂਅ ਦੇ ਕਿਰਦਾਰ ਨਾਲ ਇੰਡਸਟਰੀ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਤਾਨੀਆ ਨੇ ਫਿਲਮ ਸਨ ਆਫ ਮਨਜੀਤ ਸਿੰਘ ਵਿੱਚ ਸਿਮਰਨ ਦੀ ਭੂਮਿਕਾ ਨਿਭਾਈ। ਤਾਨੀਆ ਨੇ ਫਿਲਮ ਪਟੋਲੇ, ਰੱਬ ਦਾ ਰੇਡੀਓ 2 ਅਤੇ ਸੁਫਨਾ ਵਿੱਚ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ। ਦੱਸ ਦੇਈਏ ਕਿ ਅੱਜ ਤਾਨੀਆ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਤੇ ਆਓ ਜਾਣਿਏ ਅਦਾਕਾਰਾ ਬਾਰੇ ਖਾਸ।