ਵਰਕਫਰੰਟ ਦੀ ਗੱਲ ਕਰਿਏ ਤਾਂ ਗਾਇਕ ਜਲਦ ਹੀ ਫਿਲਮ ਖਾਓ-ਪਿਓ ਐਸ਼ ਕਰੋ ਵਿੱਚ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਕਲਾਕਾਰ ਰਣਜੀਤ ਬਾਵਾ ਅਹਿਮ ਭੂਮਿਕਾ ਵਿੱਚ ਹਨ। ਦੱਸ ਦੇਈਏ ਕਿ ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ਵਿੱਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਮੁੱਖ ਭੂਮਿਕਾਵਾਂ ਵਿੱਚ ਹੋਣਗੇ ਅਤੇ ਗੁਰਬਾਜ਼ ਸਿੰਘ, ਜੈਸਮੀਨ ਬਾਜਵਾ ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆ ਰਹੇ ਹਨ। ਫਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਹੈ। ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ। ਇੱਕ ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ।