Nimrat Khaira Pics: ਪੰਜਾਬੀ ਫਿਲਮ ਇੰਡਸਟਰੀ ਵਿੱਚ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ (Nimrat Khaira) ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਆਪਣੀ ਸੁਰੀਲੀ ਅਵਾਜ਼ ਅਤੇ ਖੂਬਸੂਰਤੀ ਨਾਲ ਨਿਮਰਤ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਨ੍ਹੀਂ ਦਿਨੀਂ ਨਿਮਰਤ ਆਪਣੀ ਫਿਲਮ 'ਸੌਂਕਣ ਸੌਂਕਣੇ' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫਿਲਮ ਦੇ ਗੀਤਾਂ ਅਤੇ ਟ੍ਰੇਲਰ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਸ ਫਿਲਮ ਵਿੱਚ ਨਿਮਰਤ ਦੇ ਨਾਲ ਐਮੀ ਵਿਰਕ (Ammy Virk) ਅਤੇ ਸਰਗੁਣ ਮਹਿਤਾ (Sargun Mehta) ਅਹਿਮ ਭੂਮਿਕਾ ਵਿੱਚ ਨਜ਼ਰ ਆਓਣਗੇ।
ਅਦਾਕਾਰਾ ਵੱਲੋਂ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦੇ ਨਾਲ ਵਰਲਡ ਟੂਰ ਦਾ ਐਲਾਨ ਵੀ ਕੀਤਾ ਗਿਆ ਸੀ। ਦਰਅਸਲ, ਨਿਮਰਤ ਵੱਲੋਂ ਪਹਿਲਾ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਗਿਆ। ਜਿਸ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ- ਫਿਰੋਜ਼ੀ (FIROZI ) 30 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਦੂਜੀ ਪੋਸਟ ਵਿੱਚ ਨਿਮਰਤ ਨੇ ਆਪਣੇ ਅਗਸਤ ਮਹੀਨੇ ਦੇ ਟੂਰ ਦਾ ਐਲਾਨ ਕੀਤਾ ਹੈ। ਜਿਸਨੂੰ ਕੈਪਸ਼ਨ ਦਿੰਦੇ ਹੋਏ ਨਿਮਰਤ ਨੇ ਲਿਖਿਆ- ਡੈਸਟੀਨੀ ਟੂਰ ਆਸਟ੍ਰੇਲੀਆ. ਹਾਲਾਂਕਿ ਇਸਦੇ ਨਾਲ ਗਾਇਕਾ ਨੇ ਤਰੀਕ ਦਾ ਜ਼ਿਕਰ ਨਹੀਂ ਕੀਤਾ।
ਫਿਲਹਾਲ ਦਰਸ਼ਕ ਨਿਮਰਤ ਦੀ ਫਿਲਮ 'ਸੌਂਕਣ ਸੌਂਕਣੇ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਜੋ ਕਿ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਕਾਮੇਡੀ ਡ੍ਰਾਮਾ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫਿਲਮ ਦੇ ਟ੍ਰੇਲਰ ਤੋਂ ਬਾਅਦ ਰਿਲੀਜ਼ ਹੋਏ ਗੀਤ 'ਗੱਲ ਮੰਨ ਲੈ ਮੇਰੀ' ਅਤੇ 'ਕੋਠੇ ਉੱਤੇ' ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ।