ਉਪਾਸਨਾ ਸਿੰਘ ਨੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਸਿਨੇਮਾ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਪਾਸਨਾ ਦਾ ਜਨਮ ਸਾਲ 1974 'ਚ ਹੁਸ਼ਿਆਰਪੁਰ 'ਚ ਹੋਇਆ ਸੀ। ਉਸ ਨੇ ਆਪਣੀ ਮੁੱਢਲੀ ਸਿੱਖਿਆ ਉੱਥੇ ਹੀ ਪ੍ਰਾਪਤ ਕੀਤੀ। ਹਾਲਾਂਕਿ, ਉਸਨੇ ਪੰਜਾਬ ਯੂਨੀਵਰਸਿਟੀ ਤੋਂ ਡਰਾਮੇਟਿਕ ਆਰਟ ਵਿੱਚ ਮਾਸਟਰ ਦੀ ਡਿਗਰੀ ਲਈ। ਦੱਸਿਆ ਜਾਂਦਾ ਹੈ ਕਿ ਉਪਾਸਨਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਉਹ ਸੱਤ ਸਾਲ ਦੀ ਉਮਰ ਤੋਂ ਅਦਾਕਾਰੀ ਕਰ ਰਹੀ ਹੈ। ਉਹ ਆਪਣੀ ਛੋਟੀ ਉਮਰ ਤੋਂ ਹੀ ਸਕੂਲ ਦੀ ਤਰਫੋਂ ਦੂਰਦਰਸ਼ਨ 'ਤੇ ਪ੍ਰੋਗਰਾਮ ਕਰਦੀ ਸੀ। (ਫੋਟੋ ਕ੍ਰੈਡਿਟ Instagram @itsupasanasingh)