ਨਵੀਂ ਦਿੱਲੀ: ਟੀਵੀ ਅਦਾਕਾਰ ਅਤੇ ‘ਬਿੱਗ ਬੌਸ 13’ (Bigg Boss 13) ਦੇ ਜੇਤੂ ਸਿਧਾਰਥ ਸ਼ੁਕਲਾ (Sidharth Shukla) ਦੀ ਅਚਾਨਕ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਸਦਮੇ ਵਿੱਚ ਚਲੇ ਗਏ ਹਨ। ਕੱਲ੍ਹ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਅਦਾਕਾਰ ਦੀ ਮੌਤ ਨਾਲ ਉਨ੍ਹਾਂ ਦੀ ਸਭ ਤੋਂ ਪਿਆਰੀ ਦੋਸਤ ਸ਼ਹਿਨਾਜ਼ ਗਿੱਲ (Shehnaaz Gill) ਬਹੁਤ ਦੁਖੀ ਹੈ। ਉਹ ਉਸਦੇ ਅੰਤਿਮ ਦਰਸ਼ਨ ਲਈ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਪੁੱਜੀ।