ਨਵੀਂ ਦਿੱਲੀ: ਮਸ਼ਹੂਰ ਟੀਵੀ ਸੀਰੀਅਲ 'ਸਾਥ ਨਿਭਾਨਾ ਸਾਥੀਆ' ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਜਿਮ ਟਰੇਨਰ ਸ਼ਾਹਨਵਾਜ਼ ਸ਼ੇਖ ਨਾਲ ਸੱਤ ਫੇਰੇ ਲਏ। ਉਨ੍ਹਾਂ ਨੇ ਅਚਾਨਕ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ। (ਫੋਟੋ: Instagram @mister_andeep) ਅਸਲ 'ਚ ਲਾਈਮਲਾਈਟ ਤੋਂ ਦੂਰ ਅਦਾਕਾਰਾ ਨੇ ਕੋਰਟ ਮੈਰਿਜ ਕੀਤੀ ਅਤੇ ਜੈਮਾਲਾ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਦੇਵੋਲੀਨਾ ਦੇ ਵਿਆਹ ਦੀਆਂ ਕਈ ਤਸਵੀਰਾਂ ਵੀ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਭਿਨੇਤਰੀ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ ਪਰ ਇਨ੍ਹਾਂ ਤਸਵੀਰਾਂ 'ਚ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਪਰਿਵਾਰ ਨਜ਼ਰ ਨਹੀਂ ਆਇਆ। ਹੁਣ ਦੇਵੋਲੀਨਾ ਦੇ ਭਰਾ ਅਦੀਪ ਭੱਟਾਚਾਰਜੀ ਨੇ ਆਪਣੀ ਭੈਣ ਦੇ ਵਿਆਹ ਤੋਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ, ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਦੀਪ ਦੀ ਪੋਸਟ ਤੋਂ ਲੱਗਦਾ ਹੈ ਕਿ ਉਹ ਆਪਣੀ ਭੈਣ ਦੇਵੋਲੀਨਾ ਦੇ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ। ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਦੇਵੋਲੀਨਾ 'ਤੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕਿ ਅਜਿਹੇ ਰਿਸ਼ਤੇ ਸਫਲ ਨਹੀਂ ਹੁੰਦੇ। ਉਨ੍ਹਾਂ ਨੇ ਅੱਗੇ ਕਿਹਾ ਕਿ ‘ਰੀਲ ਰੀਅਲ ਨਹੀਂ ਹੁੰਦੀਆਂ’। ਅਦੀਪ ਨੇ ਆਪਣੇ ਇੰਸਟਾ ਪੋਸਟ 'ਤੇ ਲਿਖਿਆ, ' ਆਪਣੇ 'ਚ ਖੋਏ ਲੋਕ ਸਿਰਫ ਇਸ ਬਾਰੇ ਸੋਚਦੇ ਹਨ ਕਿ ਉਹ ਕੀ ਪਸੰਦ ਕਰਦੇ ਹਨ। ਉਨ੍ਹਾਂ ਦਾ ਕਿਸੇ ਹੋਰ ਲਈ ਕੋਈ ਸਤਿਕਾਰ ਨਹੀਂ ਹੁੰਦਾ। ਫਿਰ ਉਹ ਸੋਚਦੇ ਹਨ ਕਿ ਉਨ੍ਹਾਂ ਦੇ ਰਿਸ਼ਤੇ ਸਫਲ ਕਿਉਂ ਨਹੀਂ ਹੁੰਦੇ। ਦੇਵੋਲੀਨਾ ਦੇ ਭਰਾ ਦੀ ਇਸ ਪੋਸਟ ਤੋਂ ਬਾਅਦ ਲੱਗਦਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਦਾਕਾਰਾ ਦੇ ਵਿਆਹ ਤੋਂ ਖੁਸ਼ ਨਹੀਂ ਹਨ ਅਤੇ ਇਸੇ ਲਈ ਉਨ੍ਹਾਂ ਦੇ ਭਰਾ ਨੇ ਸੋਸ਼ਲ ਮੀਡਿਆ 'ਤੇ ਇਹ ਪੋਸਟ ਕੀਤਾ ਹੈ।