Wamiqa Gabbi Pics: ਪੰਜਾਬੀ ਸਿਨੇਮਾ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲੀ ਅਦਾਕਾਰਾ ਵਾਮਿਕਾ ਗੱਬੀ (Wamika Gabbi) ਹੁਣ ਬਾਲੀਵੁੱਡ ਵਿੱਚ ਡੈਬਿਊ ਕਰਨ ਲਈ ਤਿਆਰ ਹੈ। ਵਾਮਿਕਾ ਨੇ ਸਾਲ 2007 'ਚ ਫਿਲਮ 'ਜਬ ਵੀ ਮੇਟ' 'ਚ ਕੰਮ ਕੀਤਾ ਸੀ। ਵਾਮਿਕਾ ਕਬੀਰ ਖਾਨ ਦੀ ਫਿਲਮ 83 ਵਿੱਚ ਨਜ਼ਰ ਆਈ ਸੀ। ਹੁਣ ਵਾਮਿਕਾ ਜਲਦ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ 'ਖੁਫੀਆ' 'ਚ ਨਜ਼ਰ ਆਉਣ ਵਾਲੀ ਹੈ। ਇੰਨਾ ਹੀ ਨਹੀਂ ਵਾਮਿਕਾ ਅਮੇਜ਼ਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਚ ਵੀ ਨਜ਼ਰ ਆਉਣ ਵਾਲੀ ਹੈ। ਵਾਮਿਕਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ।