ਔਰਤਾਂ 'ਤੇ ਆਧਾਰਿਤ ਫਿਲਮਾਂ ਨੂੰ ਇਨ੍ਹੀਂ ਦਿਨੀਂ ਕਾਫੀ ਫੋਕਸ ਕੀਤਾ ਜਾ ਰਿਹਾ ਹੈ, ਅਜਿਹੇ 'ਚ ਜ਼ੀ ਸਟੂਡੀਓ ਇਸ ਸਾਲ ਔਰਤਾਂ 'ਤੇ ਆਧਾਰਿਤ ਕਈ ਫਿਲਮਾਂ ਲਿਆਉਣ ਜਾ ਰਿਹਾ ਹੈ। ਦੱਸ ਦਈਏ ਕਿ ਔਰਤਾਂ 'ਤੇ ਕੇਂਦਰਿਤ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਬਣੀਆਂ ਹਨ, ਉਨ੍ਹਾਂ ਸਾਰੀਆਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ। ਅਜਿਹੇ 'ਚ ਦਰਸ਼ਕ ਇਸ ਸਾਲ ਯਾਮੀ ਗੌਤਮ, ਤਾਪਸੀ ਪੰਨੂ, ਰਾਣੀ ਮੁਖਰਜੀ, ਨੁਸਰਤ ਭਰੂਚਾ ਅਤੇ ਸੰਜਨਾ ਸਾਂਘੀ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਤਾਂ ਆਓ ਦੇਖਦੇ ਹਾਂ ਕਿਹੜੀਆਂ ਹਨ ਉਹ ਫਿਲਮਾਂ-