ਚੀਨ ਵਿਚ ਇਕ ਹਫ਼ਤੇ ਲਈ ਰਾਸ਼ਟਰੀ ਛੁੱਟੀਆਂ ਐਲਾਨਿਆਂ ਗਈਆਂ। ਇਨ੍ਹਾਂ ਛੁੱਟੀਆਂ ਦੌਰਾਨ, 42.5 ਕਰੋੜ ਲੋਕਾਂ ਨੇ ਚੀਨ ਵਿੱਚ ਘਰੇਲੂ ਯਾਤਰਾ ਕੀਤੀ। ਇਸ ਨਾਲ ਚੀਨ ਦੇ ਟੂਰਿਜ਼ਮ ਵਿਭਾਗ ਨੇ ਲਗਭਗ 45.9 ਬਿਲੀਅਨ ਡਾਲਰ ਦੀ ਕਮਾਈ ਕੀਤੀ। ਫੋਟੋ: AP ਇਨ੍ਹਾਂ ਛੁੱਟੀਆਂ ਵਿਚ ਯਾਤਰਾਵਾਂ ਵਿਚ ਇਕਦਮ ਵਾਧੇ ਕਾਰਨ ਛਿੰਗਦਾਓ ਸ਼ਹਿਰ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ, ਚੀਨੀ ਸਰਕਾਰ ਨੇ ਪੂਰੇ ਸ਼ਹਿਰ ਵਿੱਚ 90ਲੱਖ ਲੋਕਾਂ ਦੇ ਕੋਰੋਨਾ ਟੈਸਟ ਦੇ ਆਦੇਸ਼ ਦਿੱਤੇ ਹਨ। ਫੋਟੋ: AP ਛਿੰਗਦਾਓ ਸ਼ਹਿਰ ਦੇ ਪ੍ਰਸ਼ਾਸਨ ਨੇ 5 ਦਿਨਾਂ ਵਿਚ ਸ਼ਹਿਰ ਦੀ 90 ਲੱਖ ਤੋਂ ਵੱਧ ਦੀ ਆਬਾਦੀ ਦਾ ਕੋਵਿਡ -19 ਟੈਸਟ ਦਾ ਕੰਮ ਪੂਰਾ ਕਰਨ ਲਈ ਕਿਹਾ ਹੈ। 11 ਅਕਤੂਬਰ ਨੂੰ ਸ਼ਹਿਰ ਵਿਚ ਕੋਵਿਡ -19 ਦੇ 6 ਨਵੇਂ ਕੇਸ ਅਤੇ ਗੈਰ-ਲੱਛਣ ਦੇ 6 ਮਾਮਲੇ ਸਾਹਮਣੇ ਆਏ ਹਨ। ਫੋਟੋ: AP ਛਿੰਗਦਾਓ ਵਿਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਦਿਨਾਂ ਵਿਚ ਸ਼ਹਿਰ ਦੇ ਪੰਜ ਜ਼ਿਲ੍ਹਿਆਂ ਵਿਚ ਰਹਿੰਦੇ ਸਾਰੇ ਲੋਕਾਂ ਦਾ ਕੋਵਿਡ -19 ਟੈਸਟ ਹੋਵੇਗਾ ਅਤੇ ਪੰਜ ਦਿਨਾਂ ਵਿਚ ਪੂਰੇ ਸ਼ਹਿਰ ਲਈ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਫੋਟੋ: ਏ.ਪੀ. ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਗ ਦੀ ਖ਼ਬਰ ਮਿਲਦਿਆਂ ਹੀ ਸਿਹਤ ਸੇਵਾਵਾਂ ਵਿੱਚ ਕੰਮ ਕਰ ਰਹੇ 1,40,000 ਲੋਕਾਂ ਦੀ ਜਾਂਚ ਕੀਤੀ ਗਈ ਹੈ। ਚੀਨ ਵਿਚ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਦਾ ਕੋਈ ਵੱਡੇ ਪੱਧਰ 'ਤੇ ਟੈਸਟ ਨਹੀਂ ਹੋਇਆ ਹੈ। ਫੋਟੋ: ਏ.ਪੀ.