ਅਫ਼ਗ਼ਾਨਿਸਤਾਨ ਵਿੱਚ ਸਾਬਕਾ ਮਹਿਲਾ ਪੱਤਰਕਾਰ ਮੀਨਾ ਮੰਗਲ ਦੀ ਕਾਬੁਲ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਬੀਤੇ ਕੁਝ ਦਿਨਾਂ ਤੋਂ ਜਾਨ ਤੋਂ ਮਾਰਨ ਦੀ ਧਮਕੀਆਂ ਵੀ ਮਿਲ ਰਹੀ ਸੀ। ਜਿਸਦਾ ਜਿਕਰ ਉਨ੍ਹਾਂ ਨੇ ਸੋਸ਼ਲ਼ ਮੀਡੀਆ ਤੇ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੀਨਾ ਮੰਗਲ ਅਫਗਾਨ ਸੰਸਦ ਦੇ ਲਈ ਕੰਮ ਕਰਦੀ ਸੀ। ਉਹ ਇੱਥੇ ਸਭਿਆਚਾਰ ਸਲਾਹਕਾਰ ਸੀ। ਇਸਤੋਂ ਪਹਿਲਾਂ ਉਹ ਅਫ਼ਗ਼ਾਨਿਸਤਾਨ ਕਈ ਵੱਡੇ ਨਿਊਜ਼ ਚੈਨਲ ਵਿੱਚ ਸ਼ੋ ਹੋਸਟ ਕਰਦੀ ਸੀ। ਅਫ਼ਗ਼ਾਨਿਸਤਾਨ ਦੇ ਅੰਦਰੁਨੀ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਮੀਨਾ ਮੰਗਲ ਦੀ ਕਾਬੁਲ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਦੇ ਪਿੱਛੇ ਕੌਣ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਮੀਨਾ ਦੀ ਹੱਤਿਆ ਦੀ ਜਿੰਮੇਦਾਰੀ ਕਿਸੇ ਨੇ ਨਹੀਂ ਲਈ ਹੈ ਤੇ ਇਹ ਵੀ ਨਹੀਂ ਪਤਾ ਚੱਲ ਰਿਹਾ ਹੈ ਕਿ ਉਨ੍ਹਾਂ ਉੱਤੇ ਹਮਲਾ ਕਿਉਂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ਨੇ ਉਨ੍ਹਾਂ ਤੇ ਹਮਲਾ ਕੀਤਾ, ਹਲਾਂਕਿ ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸਦੀ ਜਿੰਮੇਦਾਰੀ ਨਹੀਂ ਲਈ ਹੈ। ਦੂਜੇ ਪਾਸੇ ਮੀਨਾ ਮੰਗਲ ਦੀ ਮਾਂ ਨੇ ਟਵਿਟਰ ਤੇ ਇੱਕ ਵੀਡੀਓ ਪੋਸਟ ਕਰਕੇ ਹੱਤਿਆ ਪਿੱਛੇ ਜਿੰਮੇਦਾਰ ਕੁੱਝ ਲੋਕਾਂ ਬਾਰੇ ਦੱਸਿਆ ਹੈ। ਉਸਦਾ ਇਲਜ਼ਾਮ ਹੈ ਕਿ ਮੀਨਾ ਨੂੰ ਕਿਡਨੈਪ ਕੀਤਾ ਗਿਆ ਸੀ ਫਿਰ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਮੀਨਾ ਅਫਗਾਨਿਸਤਾਨ ਦੇ ਟੋਲੋ ਟੀਵੀ, ਸ਼ਮਸ਼ਾਦ ਟੀਵੀ ਵਿੱਚ ਕੰਮ ਕਰ ਚੁੱਕੀ ਹੈ। ਇਸਦੇ ਇਲਾਵਾ ਉਹ ਮਹਿਲਾਵਾਂ ਦੇ ਅਧਿਕਾਰਾਂ,ਸਿੱਖਿਆ ਵਰਗੇ ਮੁੱਦਿਆਂ ਉੱਤੇ ਵੀ ਕੰਮ ਕਰ ਰਹੀ ਸੀ।