ਸੀਰੀਆ 'ਤੇ ਅਮਰੀਕਾ ਦੇ ਹਵਾਈ ਹਮਲੇ ਨੂੰ ਲੈ ਕੇ ਦੁਨੀਆਂ ਦੋ-ਫਾੜ ਹੋ ਚੁੱਕੀ ਹੈ। ਇਹ ਤੀਜੇ ਵਿਸ਼ਵ ਯੁੱਧ ਦਾ ਸੰਕੇਤ ਹੈ। ਲੋਕਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਨੂੰ ਲੈ ਕੇ ਨਫ਼ਰਤ ਇਸ ਹੱਦ ਤੱਕ ਵੱਧ ਗਈ ਹੈ ਹੁਣ ਉਹ ਸੜਕਾਂ 'ਤੇ ਉਤਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਇਹ ਤਸਵੀਰ ਵੈਸਟ ਬੈਂਕ ਦੇ ਨਾਬੁਲਸ ਸ਼ਹਿਰ ਦੀ ਹੈ ਜਿੱਥੇ ਟ੍ਰੰਪ ਦੇ ਪੁੱਤਲੇ ਦੇ ਕੰਨ ਖਿੱਚਦੇ ਤੁਸੀਂ ਇੱਕ ਸ਼ਖ਼ਸ ਨੂੰ ਦੇਖ ਸਕਦੇ ਹੋ।
ਸੁੰਨੀ ਬਹੁ-ਗਿਣਤੀ ਸੀਰੀਆ ਦੇ ਸ਼ਿਆ ਰਾਸ਼ਟਰਪਤੀ ਬਸ਼ਰ-ਅੱਲ-ਅਸਦ ਦੇ ਖ਼ਿਲਾਫ਼ ਪਿੱਛਲੇ 7 ਸਾਲਾਂ ਤੋਂ ਵਿਦਰੋਹ ਚੱਲ ਰਿਹਾ ਹੈ। ਰੂਸ ਅਤੇ ਇਰਾਨ ਦੀ ਮਦਦ ਨਾਲ ਅਸਦ ਇਸ ਵਿਦਰੋਹ ਨੂੰ ਦਬਾਉਣ ਵਿੱਚ ਜੁਟੇ ਹਨ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਬੱਚੀ ਹੱਥ ਵਿੱਚ ਸੀਰੀਆ ਦਾ ਝੰਡਾ ਲਏ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅੱਲ-ਅਸਦ ਦੇ ਪੁੱਤਲੇ ਨੂੰ ਆਪਣੇ ਪੈਰਾਂ ਥੱਲੇ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।
ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਸ਼ੁੱਕਰਵਾਰ 13 ਅਪ੍ਰੈਲ 2018 ਦੇਰ ਰਾਤ ਸੀਰੀਆ 'ਤੇ ਇੱਕ ਤੋਂ ਬਾਅਦ ਇੱਕ ਕਈ ਕਰੂਜ਼ ਮਿਸਾਇਲਾਂ ਦਾਗੀਆਂ। ਸੀਰੀਆ ਦੇ ਡੋਊਮਾ ਸ਼ਹਿਰ ਵਿੱਚ ਹੋਏ ਰਸਾਇਣਿਕ ਹਮਲੇ ਵਿੱਚ 80 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੇ ਜਵਾਬ ਵਿੱਚ ਅਮਰੀਕਾ ਨੇ ਇਹ ਹਮਲੇ ਕੀਤੇ। ਇਸ ਤਸਵੀਰ ਵਿੱਚ ਪ੍ਰਦਰਸ਼ਨਕਾਰੀ ਟ੍ਰੰਪ ਦੇ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਉਸਦੇ ਪੁੱਤਲੇ 'ਤੇ ਜੁੱਤੇ ਸੁੱਟ ਰਹੇ ਹਨ।