Home » photogallery » international » BIG FALL IN PAKISTAN FOREIGN EXCHANGE RESERVES ECONOMIC CRISIS MAY DEEPEN DG AS

ਕੰਗਾਲੀ ਦੀ ਕਗਾਰ 'ਤੇ ਪਾਕਿਸਤਾਨ, ਉਧਾਰ ਦੇ ਪੈਸੇ ਨਾਲ ਵੀ ਨਹੀਂ ਸੁਧਰੇ ਹਾਲਾਤ

Economic Crisis in Pakistan: ਸ੍ਰੀਲੰਕਾ ਵਾਂਗ ਪਾਕਿਸਤਾਨ ਵੀ ਹੁਣ ਮਾੜੇ ਆਰਥਿਕ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਡਿੱਗ ਰਿਹਾ ਹੈ ਅਤੇ 8 ਅਰਬ ਡਾਲਰ ਤੋਂ ਹੇਠਾਂ ਪਹੁੰਚ ਗਿਆ ਹੈ। ਜੇਕਰ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਮਦਦ ਨਹੀਂ ਮਿਲਦੀ ਤਾਂ ਦੇਸ਼ ਦੀ ਹਾਲਤ ਸ਼੍ਰੀਲੰਕਾ ਵਰਗੀ ਹੋ ਸਕਦੀ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਵਿੱਚ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 555 ਮਿਲੀਅਨ ਡਾਲਰ ਦੀ ਕਮੀ ਆਈ ਹੈ ਅਤੇ ਇਸ ਨਾਲ ਅੱਗੇ ਜਾ ਕੇ ਗੰਭੀਰ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ।