Home » photogallery » international » CANADA FAMILY ON WORLD TOUR BEFORE HIS CHILDREN LOSE THEIR VISION

ਦੁਰਲੱਭ ਬਿਮਾਰੀ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਤੋਂ ਪਹਿਲਾਂ ਦੁਨੀਆਂ ਦਿਖਾਉਣ ਨਿਕਲੇ ਮਾਪੇ...

ਦੇਸ਼ ਅਤੇ ਦੁਨੀਆ 'ਚ ਅਜਿਹੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਕਦੇ ਸਾਨੂੰ ਹੈਰਾਨ ਅਤੇ ਕਦੇ ਭਾਵੁਕ ਕਰ ਦਿੰਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਇੱਕ ਕੈਨੇਡੀਅਨ ਪਰਿਵਾਰ ਦੀ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰਿਵਾਰ ਇਨ੍ਹੀਂ ਦਿਨੀਂ ਦੁਨੀਆ ਦੀ ਸੈਰ ਕਰਨ ਲਈ ਨਿਕਲਿਆ ਹੋਇਆ ਹੈ, ਪਰ ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਭਾਵੁਕ ਹੋ ਸਕਦੇ ਹੋ। ਸੇਬੇਸਟੀਨ ਪੈਲੇਟੀਅਰ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਇਦਿਥ ਲੇਮੇ ਅਤੇ ਆਪਣੇ ਚਾਰ ਬੱਚਿਆਂ ਨਾਲ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ, ਅਤੇ ਉਹ ਇਸ ਸਮੇਂ ਦੁਨੀਆ ਦੀ ਯਾਤਰਾ ਕਰ ਰਹੇ ਹਨ। ਹਾਲਾਂਕਿ, ਸੇਬੇਸਟੀਨ ਅਤੇ ਇਦਿਥ ਮੌਜ-ਮਸਤੀ ਲਈ ਘੁੰਮਣ ਨਹੀਂ ਨਿਕਲੇ, ਸਗੋਂ ਉਹ ਆਪਣੇ ਤਿੰਨ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦੁਨੀਆ ਦਿਖਾਉਣਾ ਚਾਹੁੰਦੇ ਹਨ।

  • |