ਜੀ ਹਾਂ, ਤਾਜ਼ਾ ਸਰਵੇਖਣ ਵਿਚ 63 ਫ਼ੀਸਦੀ ਕੈਨੇਡੀਅਨਜ਼ ਨੇ ਕਿਹਾ ਕਿ ਇਮੀਗ੍ਰੇਸ਼ਨ ਦੀ ਹੱਦ ਸੀਮਤ ਹੋਣੀ ਚਾਹੀਦੀ ਹੈ. ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਲੇਜ਼ਰ ਦੇ ਸਰਵੇਖਣ ਮੁਤਾਬਿਕ ਸਿਰਫ਼ 37 ਫ਼ੀਸਦੀ ਲੋਕਾਂ ਨੇ ਕਿਹਾ ਕਿ ਕੈਨੇਡਾ ਦੇ ਵਧਦੇ ਅਰਥਚਾਰੇ ਨੂੰ ਵੇਖਦਿਆਂ ਨਵੇਂ ਪ੍ਰਵਾਸੀਆਂ ਦੀ ਆਮਦ ਵਿਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ.