ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦ ਬਾਰਡਰ ਸਿਕਿਉਰਿਟੀ ਫੋਰਸ ਜਾਂ ਬਾਰਡਰ ਗਾਰਡ ਬੰਗਲਾਦੇਸ਼ ਦੇ ਜਵਾਨ ਗਸ਼ਤ ਲਈ ਆਉਂਦੇ ਹਨ ਤਾਂ ਅਸੀਂ ਸਾਵਧਾਨ ਹੋ ਜਾਂਦੇ ਹਾਂ। ਸਾਡੇ ਪਾਲਤੂ ਮਵੇਸ਼ੀ ਇੱਕ ਦੂਜੇ ਦੇਸ਼ ਦੀ ਸਰਹੱਦ ਵਿੱਚ ਜਾ ਕੇ ਘਾਹ ਚੜ੍ਹਦੇ ਰਹਿੰਦੇ ਹਨ। ਉਨ੍ਹਾਂ ਨੂੰ ਵਾਪਸ ਲਿਆਉਣ ਵਾਸਤੇ ਵੀ ਇਹ ਸਰਹੱਦ ਲੰਘਣੀ ਪੈਂਦੀ ਹੈ। ਜੇ ਕੋਈ ਬਿਮਾਰ ਹੋਵੇ ਜਾਂ ਮੁਸੀਬਤ ਚ ਹੋਵੇ ਤਾਂ ਇਹ ਤੰਗ ਗਲੀ ਵਿੱਚੋਂ ਲੰਘਦੀ ਸਰਹੱਦ ਨਹੀਂ ਵੇਖੀ ਜਾਂਦੀ, ਮਦਦ ਕਰਨ ਲਈ ਭੱਜ ਕੇ ਜਾਂਦੇ ਹਾਂ।
ਇਸ ਪਿੰਡ ਵਿੱਚ ਅੰਤਰਰਾਸ਼ਟਰੀ ਸਰਹੱਦ ਜ਼ਿਗ-ਜ਼ੈਗ ਤਰੀਕੇ ਨਾਲ ਖਿੱਚੀ ਗਈ ਹੈ। ਤਲਾਅ ਦੇ ਨਾਲ ਨਾਲ ਜਦੋਂ ਇਸ ਪਿੰਡ 'ਚ ਜਾਇਆ ਜਾਵੇ ਤਾਂ ਇੱਕ ਗਲੀ ਆ ਜਾਂਦੀ ਹੈ ਜਿਸ ਦੀ ਚੌੜਾਈ ਸਿਰਫ਼ 3 ਫੁੱਟ ਹੈ। ਗਲੀ ਦੇ ਇੱਕ ਪਾਸੇ ਭਾਰਤ ਤੇ ਦੂਜੇ ਬੰਗਲਾਦੇਸ਼ ਹੈ। ਇਸ ਗਲੀ 'ਚੋਣ ਲੰਘਣ ਵਾਲੇ ਦਾ ਇੱਕ ਪੈਰ ਭਾਰਤ ਤੇ ਦੂਜਾ ਬੰਗਲਾਦੇਸ਼ 'ਚ ਹੁੰਦਾ ਹੈ। ਇੱਥੇ ਮਕਾਨ ਵੀ ਅੱਧੇ ਭਾਰਤ ਤੇ ਅੱਧੇ ਬੰਗਲਾਦੇਸ਼ ਚ ਬਣੇ ਹਨ।