ਸ਼ੇਖ਼ ਮੁਹੰਮਦ ਦੁਬਈ ਦੇ ਸ਼ਾਸਕ, ਯੂਏਈ ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹਨ। ਉਹ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇੱਕ ਹਨ। ਦੱਸਿਆ ਜਾ ਰਿਹਾ ਹੈ ਕਿ ਹਯਾ ਇਸ ਸਮੇਂ ਲੰਡਨ 'ਚ ਹੋ ਸਕਦੀ ਹੈ। ਹਯਾ ਆਪਣੇ ਪਤੀ ਸ਼ੇਖ਼ ਮੁਹੰਮਦ ਤੋਂ ਤਲਾਕ ਚਾਹੁੰਦੀ ਹੈ। ਹਯਾ ਆਪਣੇ ਨਾਲ ਧੀ ਜ਼ਲੀਲਾ (11) ਤੇ ਪੁੱਤਰ ਜ਼ਾਇਦ (7) ਲੈ ਗਈ ਹੈ। ਇਹ ਵੀ ਚਰਚਾ ਹੈ ਕਿ ਉਸ ਨੇ ਜਰਮਨੀ 'ਚ ਸਰਕਾਰ ਤੋਂ ਸਿਆਸੀ ਸ਼ਰਨ ਮੰਗੀ ਹੈ।