ਖ਼ਤਰਿਆਂ ਭਰੇ ਲੇਹ-ਮਨਾਲੀ-ਸ਼ਿਮਲਾ ਰੂਟ ਤੇ ਹਰ ਕੋਈ ਸਫ਼ਰ ਕਰਨਾ ਚਾਹੁੰਦਾ ਹੈ। ਜਦੋਂ ਇਹ ਸਫ਼ਰ ਕਿਸੇ ਖ਼ਾਸ ਮਕਸਦ ਲਈ ਕੀਤਾ ਜਾਵੇ ਤਾਂ ਇਹ ਰੋਮਾਂਚ ਹੋਰ ਵੀ ਵੱਧ ਜਾਂਦਾ ਹੈ। ਕੁੱਝ ਅਜਿਹੇ ਹੀ ਸਫ਼ਰ ਤੇ 15 ਦੇਸ਼ਾਂ ਤੋਂ 45 ਲੋਕ ਨਿਕਲੇ ਹਨ. ਇਹ ਲੋਕ 15 ਆਟੋ ਚ ਆਪਣਾ ਸਫ਼ਰ ਕਰ ਰਹੇ ਹਨ। ਲੇਹ ਤੋਂ ਸ਼ਿਮਲਾ ਦੇ 720 km ਦੇ ਇਸ ਸਫ਼ਰ 'ਤੇ 'ਦ ਰਿਕਸ਼ਾ ਹਿਮਾਲਿਆ ਰਨ' ਚ ਸ਼ਾਮਲ ਮੰਡੀ ਤੋਂ ਗੁਜ਼ਰ ਰਹੇ ਨਿਊਜ਼ੀਲੈਂਡ ਦੇ ਤਿੰਨ ਜਾਣੀਆਂ ਨੇ ਆਪਣਾ ਅਨੁਭਵ ਸਾਂਝਾ ਕੀਤਾ। ‘ਦ ਰਿਕਸ਼ਾ ਹਿਮਾਲਿਆ ਰਨ' ਦੋ ਤਰ੍ਹਾਂ ਦੀ ਚੈਰਿਟੀ ਲਈ ਕਰਾਈ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਫ਼ਰ ਆਟੋ ਵਿੱਚ ਕੀਤਾ ਜਾ ਰਿਹਾ ਹੈ। ਜਿਸ ਨੂੰ ਆਮ ਸ਼ਹਿਰ ਦਾ ਵਾਹਨ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇੰਨਾ ਆਟੋ ਲਈ ਬਹੁਤ ਰਾਸ਼ੀ ਖ਼ਰਚ ਕੀਤੀ ਹੈ ਤੇ ਉਸ ਰਾਸ਼ੀ ਬਦਲੇ ਉਨ੍ਹਾਂ ਨੇ ਆਟੋ ਤੇ ਆਪਣੇ ਦੇਸ਼ ਨਾਲ ਸੰਬੰਧਿਤ ਰੰਗ ਕਰਵਾਏ ਹਨ। 21 ਜੂਨ ਨੂੰ ਇਹ ਸਾਰੇ ਲੋਕ ਲੇਹ ਤੋਂ ਆਪਣੇ ਆਪਣੇ ਆਟੋ ਵਿੱਚ ਸ਼ਿਮਲੇ ਲਈ ਨਿਕਲੇ ਹਨ ਅਤੇ ਸ਼ੁੱਕਰਵਾਰ ਸ਼ਾਮ ਤਕ ਇਹਨਾਂ ਨੇ ਸ਼ਿਮਲੇ ਪਹੁੰਚਣਾ ਹੈ। ਸਾਰਿਆਂ ਨੇ ਸ਼ਿਮਲੇ ਤੋਂ ਅਲੱਗ ਅਲੱਗ ਰੂਟ ਤਹਿ ਕੀਤੇ ਹੋਏ ਹਨ। ਪਹਾੜੀ ਅਤੇ ਬਰਫ਼ ਦੇ ਜੋਖਿਓ ਭਰੀ ਸੜਕਾਂ ਨੂੰ ਪਾਰ ਕਰ ਕੇ ਮੰਡੀ ਪਹੁੰਚੇ ਹਨ ਇੱਕ ਔਰਤ ਨੇ ਦੱਸਿਆ ਕੇ ਦੋ ਮਰਦਾਂ ਨਾਲ ਸਫ਼ਰ ਕਰਨਾ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਦੋਨੋਂ ਹੀ ਮੇਰਾ ਬਹੁਤ ਖ਼ਿਆਲ ਰੱਖਦੇ ਹਨ ਅਤੇ ਮੈਂ ਸੁਰੱਖਿਅਤ ਹਾਂ। ਇਹਨਾਂ ਦਾ ਇਹ ਸਫ਼ਰ ਸਮਾਪਤ ਹੋ ਗਿਆ। ਇਹ ਆਪਣੇ ਆਪਣੇ ਦੇਸ਼ ਵਾਪਸ ਆ ਗਏ। ਪਰ ਇਹਨਾਂ ਨੇ ਆਟੋ ਵਿੱਚ ਸਫ਼ਰ ਕਰਨਾ ਇੱਕ ਨਵਾਂ ਇਤਿਹਾਸ ਰਚਿਆ ਹੈ। ਆਟੋ ਵਿੱਚ ਘੁੰਮਣ ਆਏ ਲੋਕ ਲੇਹ ਤੋਂ ਸ਼ਿਮਲਾ ਦੇ 720 ਕਿਮੀ ਦੇ ਰੋਮਾਂਚਕ ਸਫ਼ਰ ਵਿੱਚ ਨਿਕਲੇ ਅਤੇ ਸ਼ੁੱਕਰਵਾਰ ਸ਼ਾਮ ਨੂੰ ਇਹ ਸਫ਼ਰ ਸ਼ਿਮਲਾ ਵਿੱਚ ਖ਼ਤਮ ਹੋਵੇਗਾ। ਖ਼ਤਰਿਆਂ ਭਰਿਆ ਇਹ ਸਫ਼ਰ ਹੁਣ ਖ਼ਤਮ ਹੋਣ ਤੇ ਹੈ ਤੇ ਇਸ ਤੋਂ ਬਾਅਦ ਸਾਰੇ ਆਪਣੇ ਆਪਣੇ ਦੇਸ਼ ਵਾਪਸ ਪਰਤ ਜਾਣਗੇ। ਇਸ ਸਫ਼ਰ ਨਾਲ ਇਨ੍ਹਾਂ ਨੇ ਇੱਕ ਨਾਵਾਂ ਇਤਿਹਾਸ ਰਚਿਆ ਹੈ।