ਆਸਟ੍ਰੇਲੀਆਈ ਬਾਰਡਰ ਫੋਰਸ ਨੇ ਪਰਥ ਹਵਾਈ ਅੱਡੇ 'ਤੇ ਇਕ ਭਾਰਤੀ ਮੂਲ ਦੇ ਵਿਅਕਤੀ ਤੋਂ ਬੱਚਿਆਂ ਦੀਆਂ ਪੌਰਨ ਵੀਡੀਓਜ਼ ਸਮੱਗਰੀ ਬਰਾਮਦ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੰਭੀਰ ਕੇਸ ਤਹਿਤ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਅਸਲ ਸ਼ਨੀਵਾਰ ਨੂੰ 32 ਸਾਲ ਇਹ ਸਖਸ਼ ਵਿਜ਼ਟਰ ਵੀਜ਼ੇ ਉੱਤੇ ਕੁਆਲਾਲੰਪੁਰ ਤੋਂ ਹਵਾਈ ਉਡਾਣ ਜ਼ਰੀਏ ਪਰਥ ਹਵਾਈ ਅੱਡੇ 'ਤੇ ਪਹੁੰਚਿਆ ਸੀ। ਜਿੱਥੇ ਏ.ਬੀ.ਐਫ. ਦੇ ਅਧਿਕਾਰੀਆਂ ਨੇ ਉਸਤੋਂ ਚਾਈਲਡ ਪੋਰਨੋਗ੍ਰਾਫੀ ਨਾਲ ਸਬੰਧਿਤ ਸਮਗੱਰੀ ਬਰਾਮਦ ਕੀਤੀ। ਏ.ਬੀ.ਐਫ. ਦੇ ਅਧਿਕਾਰੀਆਂ ਨੇ ਬਿਆਨ ਰਾਹੀਂ ਦੱਸਿਆ ਕਿ ਸਮਾਨ ਦੀ ਜਾਂਚ ਦੌਰਾਨ ਬੱਚਿਆਂ ਦੇ ਪੰਜ ਪੋਰਨੋਗ੍ਰਾਫੀ ਵੀਡੀਓਜ਼, ਦੋ ਵੀਡੀਓ ਬੱਚਿਆਂ ਦੇ ਸ਼ੋਸ਼ਣ ਵਾਲੇ ਅਤੇ ਦੋ ਹੋਰ ਵੀਡੀਓ ਜਿਨ੍ਹਾਂ ਵਿਚ “ਹੋਰ ਘਿਨਾਉਣੀ ਸਮੱਗਰੀ'' ਸ਼ਾਮਲ ਸੀ, ਦੋ ਮੋਬਾਈਲ ਫੋਨਾਂ ਵਿਚ ਪਾਈ ਗਈ ਹੈ। ਅਧਿਕਾਰੀਆਂ ਮੁਤਾਬਕ ਸਾਰੇ ਵੀਡੀਓਜ਼ ਨੂੰ ਆਸਟਰੇਲੀਆ ਦੇ ਕਾਨੂੰਨ ਦੇ ਤਹਿਤ 'ਇਤਰਾਜ਼ਯੋਗ ਸਮੱਗਰੀ' ਦੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ। ਆਸਟ੍ਰੇਲੀਆ ਵਿਚ ਅਜਿਹੇ ਵੀਡੀਓਜ਼ 'ਤੇ ਪਾਬੰਦੀ ਲਗਾਈ ਹੋਈ ਹੈ।   ਏ.ਬੀ.ਐਫ. ਦੇ ਅਫਸਰਾਂ ਨੇ ਵਿਅਕਤੀ ਦੇ ਫੋਨ ਜ਼ਬਤ ਕਰ ਲਏ ਅਤੇ ਉਸ ਦਾ ਵਿਜ਼ਟਰ ਵੀਜ਼ਾ ਰੱਦ ਕਰ ਦਿੱਤਾ।ਉਸ 'ਤੇ ਬੱਚਿਆਂ ਦੀ ਪੋਰਨੋਗ੍ਰਾਫੀ ਅਤੇ ਬਾਲ ਦੁਰਵਿਹਾਰ ਕਰਨ ਵਾਲੀ ਇਤਰਾਜ਼ਯੋਗ ਸਮੱਗਰੀ ਨੂੰ ਬਰਾਮਦ ਕਰਨ ਆਦਿ ਦੇ ਦੋ ਦੋਸ਼ ਲਗਾਏ ਗਏ ਹਨ। ਉਸ ਨੂੰ ਇਸ ਅਪਰਾਧ ਲਈ ਅੱਧਾ ਮਿਲੀਅਨ ਡਾਲਰ ਤੋਂ ਵੱਧ ਦਾ ਜੁਰਮਾਨਾ ਅਤੇ 10 ਸਾਲ ਦੀ ਜੇਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।