ਲੜਕੀ ਨੇ ਦੱਸਿਆ, "ਅਸੀਂ Pirongia ਜਾ ਰਹੇ ਸਾਂ ਜਿਥੇ ਮੇਰਾ ਚਾਚਾ ਜੀ ਰਹਿੰਦੇ ਹਨ, ਪਿਤਾ ਜੀ ਨੇ ਮੈਨੂੰ ਦੱਸਿਆ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਤੇ ਇੰਨੇ ਵਿੱਚ ਹੀ ਅਚਾਨਕ ਉਨਾਂ ਨੂੰ ਦੌਰਾ ਪੈ ਗਿਆ। ਅਤੇ ਉਹ ਇੱਕ ਪਾਸੇ ਨੂੰ ਝੁਕ ਗਏ, ਉਸ ਵਕਤ ਕਾਰ ਦੀ ਸਪੀਡ ਲੱਗਭਗ 100 ਕਿਲੋ ਮੀਟਰ ਪ੍ਰਤੀ ਘੰਟਾ ਸੀ। ਫਿਰ ਉਸ ਨੇ ਹਿੰਮਤ ਕਰਕੇ ਕਾਰ ਦਾ ਸਟੇਰਿੰਗ ਫੜਿਆ ਅਤੇ ਗੱਡੀ ਨੂੰ ਇੱਕ ਸੁਰੱਖਿਆ ਥਾਂ ਪਾਰਕ ਕਰਕੇ 111 ਦੀ ਮਦਦ ਲਈ।