ਸਵਾਈਨ ਫੀਵਰ ਅਫਰੀਕੀ ਸਵਾਈਨ ਫੀਵਰ ਦਾ ਇੱਕ ਨਵਾਂ ਰੂਪ ਹੈ, ਜੋ ਕਿ ਚੀਨ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਬੁਖਾਰ ਨੇ ਚੀਨ ਦੇ ਸੂਰਾਂ ਨੂੰ ਸੰਕਰਮਿਤ ਕਰ ਦਿੱਤਾ ਹੈ। ਚੀਨ ਦੀ ਚੌਥੀ ਸਭ ਤੋਂ ਵੱਡੀ ਸੂਰ ਵੇਚਣ ਵਾਲੀ ਕੰਪਨੀ ਨਿਊ ਹੋਪ ਲਿਹੂਈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 1000 ਸੂਰਾਂ ਵਿੱਚ ਅਫਰੀਕੀ ਸਵਾਈਨ ਬੁਖਾਰ ਦੀਆਂ ਦੋ ਨਵੀਆਂ ਕਿਸਮਾਂ ਮਿਲੀਆਂ ਹਨ। ਸਵਾਈਨ ਬੁਖਾਰ ਕਾਰਨ ਸੂਰ ਬੇਤਰਤੀਬੇ ਤਰੀਕੇ ਨਾਲ ਮੋਟੇ ਹੋ ਰਹੇ ਹਨ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਕੰਪਨੀ ਦੇ ਮੁੱਖ ਵਿਗਿਆਨ ਅਧਿਕਾਰੀ ਯਾਨ ਝਿਚੁਨ ਦਾ ਕਹਿਣਾ ਹੈ ਕਿ ਅਫਰੀਕਾ ਦੇ ਸਵਾਈਨ ਬੁਖਾਰ ਦੇ ਸਟਰੇਨ ਨਾਲ ਸੰਕਰਮਿਤ ਸੂਰ ਨਹੀਂ ਮਰ ਰਹੇ ਹਨ। ਇਹ ਉਸ ਬੁਖਾਰ ਦੀ ਕਿਸਮ ਨਹੀਂ ਹੈ ਜੋ ਸਾਲ 2018 ਅਤੇ 2019 ਵਿਚ ਚੀਨ ਵਿਚ ਫੈਲਿਆ ਸੀ। ਸਵਾਈਨ ਬੁਖਾਰ ਕਾਰਨ ਸੂਰ ਦੇ ਜੋ ਬੱਚੇ ਜੰਮੇ ਹਨ, ਉਹ ਬਹੁਤ ਕਮਜ਼ੋਰ ਹਨ। (Chinatopix via AP, File)
ਇਸ ਵਾਇਰਸ ਸੂਰਾਂ ਵਿਚ ਫੈਲਣ ਤੋਂ ਬਾਅਦ ਚੀਨ ਦੀਆਂ ਸੂਰਾਂ ਦੀਆਂ ਉਤਪਾਦਕ ਕੰਪਨੀਆਂ ਨੇ ਸੂਰਾਂ ਨੂੰ ਮਾਰ ਦਿੱਤਾ ਹੈ ਤਾਂ ਜੋ ਇਹ ਬੁਖਾਰ ਦੂਜੇ ਸੂਰਾਂ ਨੂੰ ਸੰਕਰਮਿਤ ਨਾ ਕਰ ਸਕੇ। ਮਾਹਰ ਕਹਿੰਦੇ ਹਨ ਕਿ ਨਵਾਂ ਸਟਰੇਨ ਸੂਰਾਂ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ। ਸੂਰ ਦੇ ਉਤਪਾਦਕ ਸਵਾਈਨ ਬੁਖਾਰ ਤੋਂ ਡਰੇ ਹਨ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਵੱਡੇ ਘਾਟੇ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਦੋ ਸਾਲ ਪਹਿਲਾਂ 40 ਕਰੋੜ ਸੂਰਾਂ ਵਿੱਚੋਂ ਅੱਧਿਆਂ ਦਾ ਖਾਤਮਾ ਕੀਤਾ ਗਿਆ ਸੀ।