ਨਾਰਵੇ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਕਿ ਜਿਸ ਨੇ ਜੰਗਲਾਂ ਦੀ ਕਟਾਈ ਤੇ ਪਾਬੰਦੀ ਲੱਗਾ ਦਿੱਤੀ ਹੈ। ਈਕੇ ਵਾਚ ਵੈੱਬਸਾਈਟ ਮੁਤਾਬਿਕ ਨਾਰਵੇ ਦੀ ਸੰਸਦ ਨੇ 26 ਮਈ ਨੂੰ ਤੈਅ ਕੀਤਾ ਕਿ ਸਰਕਾਰ ਜਨਤਕ ਖ਼ਰੀਦ ਪਾਲਿਸੀ ਜੰਗਲਾਂ ਦੀ ਕਟਾਈ ਤੋਂ ਬਗੈਰ ਹੋਵੇਗੀ। ਕੋਈ ਵੀ ਅਜਿਹਾ ਉਤਪਾਦ ਜਿਸ ਨਾਲ ਜੰਗਲਾਂ ਦੀ ਕਟਾਈ ਹੁੰਦੀ ਹੈ। ਉਹ ਇਸ ਦੇਸ਼ ਵਿੱਚ ਇਸਤੇਮਾਲ ਨਹੀਂ ਕੀਤਾ ਜਾਵੇਗਾ।