ਗੁਆਂਢੀ ਦੇਸ਼ ਪਾਕਿਸਤਾਨ (Pakistan) 'ਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਕਈ ਥਾਵਾਂ 'ਤੇ ਪਾਰਾ 48 ਡਿਗਰੀ ਨੂੰ ਪਾਰ ਕਰ ਗਿਆ ਹੈ। ਗਰਮੀ ਕਾਰਨ ਐਬਟਾਬਾਦ ਦੇ ਜੰਗਲਾਂ 'ਚ ਅੱਗ ਲੱਗ ਗਈ ਹੈ। ਅਜਿਹੇ ਔਖੇ ਸਮੇਂ ਵਿੱਚ ਮਦਦ ਕਰਨ ਦੀ ਬਜਾਏ ਇੱਕ ਪਾਕਿਸਤਾਨੀ ਟਿਕਟੋਕ ਸਟਾਰ (Pak tiktok star) ਨੇ ਅੱਗ ਨਾਲ ਘਿਰੇ ਜੰਗਲ ਵਿੱਚ ਆਪਣੀ ਇੱਕ ਵੀਡੀਓ ਬਣਾਈ ਹੈ। ਇਸ ਟਿਕਟੌਕ ਸਟਾਰ ਦਾ ਨਾਂ ਹੁਮੈਰਾ ਅਸਗਰ (Humera asgar) ਹੈ। ਹਾਲਾਂਕਿ, ਜੰਗਲ ਦੀ ਅੱਗ ਦੇ ਪਿਛੋਕੜ ਵਿੱਚ ਆਪਣੀ ਵੀਡੀਓ ਸ਼ੂਟ ਕਰਨਾ ਉਸਨੂੰ ਮਹਿੰਗਾ ਪਿਆ ਹੈ। ਸੋਸ਼ਲ ਮੀਡੀਆ 'ਤੇ ਨੇਟੀਜ਼ਨਸ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ। (ਫੋਟੋ ਧੰਨਵਾਦ: twitter)