Home » photogallery » international » PERSECUTION OF SIKHS AGAIN IN PAKISTAN GURDWARA SHAHEED GANJ BHAI TARU SINGH WAS LOCKED BY CALLING IT A MOSQUE RUP AS

Pakistan: ਪਾਕਿਸਤਾਨ 'ਚ ਸਿੱਖਾਂ 'ਤੇ ਫਿਰ ਜ਼ੁਲਮ, ਮਸਜਿਦ ਦੱਸ ਕੇ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਲਾ ਦਿੱਤਾ ਤਾਲਾ

Pakistan Gurdwara Shaheed Ganj Bhai Taru Singh: ਪਾਕਿਸਤਾਨ 'ਚ ਸਿੱਖਾਂ 'ਤੇ ਅੱਤਿਆਚਾਰ ਦੀ ਘਟਨਾ ਫਿਰ ਤੋਂ ਸਾਹਮਣੇ ਆਈ ਹੈ। ਦਰਅਸਲ ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਮਸਜਿਦ ਕਹਿ ਕੇ ਤਾਲਾ ਲਗਾ ਦਿੱਤਾ ਹੈ। ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਲਾਹੌਰ ਦੇ ਮੁਸਲਿਮ ਕੱਟੜਪੰਥੀਆਂ ਨਾਲ ਮਿਲ ਕੇ ਸਿੱਖ ਭਾਈਚਾਰੇ ਲਈ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਨ ਸਥਾਨਕ ਸਿੱਖਾਂ ਵਿੱਚ ਭਾਰੀ ਰੋਸ ਹੈ। ਆਓ ਜਾਣਦੇ ਹਾਂ ਭਾਈ ਤਾਰੂ ਸਿੰਘ ਕੌਣ ਸਨ, ਜਿਨ੍ਹਾਂ ਦੇ ਨਾਂ 'ਤੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ।