ਭਾਰਤ ਦੀ ਅਮੀਰ ਵਿਰਾਸਤ ਅਤੇ ਸੰਸਕ੍ਰਿਤੀ ਦੀ ਝਲਕ ਦਿਖਾਉਂਦੇ ਹੋਏ, ਸਾਂਝੀ ਕਲਾ ਅਤੇ ਹੱਥ ਨਾਲ ਤਿਆਰ ਕੀਤੇ ਰੋਗਨ ਪੇਂਟਿੰਗ ਬਕਸੇ ਤੋਂ ਲੈ ਕੇ ਪੱਟਾਮਦਾਈ ਸਿਲਕ ਮੈਟ ਅਤੇ ਗੋਂਡ ਆਰਟ ਪੇਂਟਿੰਗਾਂ ਤੱਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਵਾਡ ਦੇਸ਼ਾਂ ਦੇ ਆਪਣੇ ਹਮਰੁਤਬਾ ਅਤੇ ਪਤਵੰਤਿਆਂ ਨੂੰ ਤੋਹਫ਼ੇ ਭੇਟ ਕੀਤੇ। ਪ੍ਰਧਾਨ ਮੰਤਰੀ ਮੋਦੀ ਕਵਾਡ ਨੇਤਾਵਾਂ ਦੇ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਦੋ ਦਿਨਾਂ ਦੌਰੇ 'ਤੇ ਜਾਪਾਨ ਪਹੁੰਚੇ ਸਨ। ਇਸ ਕਾਨਫਰੰਸ ਦਾ ਉਦੇਸ਼ ਪ੍ਰਭਾਵਸ਼ਾਲੀ ਸਮੂਹ ਦੇ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਵਿਕਾਸ ਬਾਰੇ ਚਰਚਾ ਕਰਨਾ ਸੀ।