ਸਵਿਟਜ਼ਰਲੈਂਡ ਵਿੱਚ ਬਲਾਤਕਾਰ ਉਤੇ ਦਿੱਤੇ ਫੈਸਲੇ ਨੂੰ ਲੈ ਕੇ ਲੋਕ ਜੱਜ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਦਰਅਸਲ, ਪਿਛਲੇ ਸਾਲ ਹੋਏ ਇੱਕ ਕੇਸ ਵਿੱਚ ਅਦਾਲਤ ਨੇ ਬਲਾਤਕਾਰੀ ਦੀ ਸਜ਼ਾ ਨੂੰ ਇਹ ਕਹਿ ਕੇ ਘਟਾ ਦਿੱਤਾ ਸੀ ਕਿ ਉਸਨੇ ਔਰਤ ਨਾਲ ਸਿਰਫ 11 ਮਿੰਟ ਤੱਕ ਬਲਾਤਕਾਰ ਕੀਤਾ ਸੀ। ਜੱਜ ਦੇ ਇਸ ਫੈਸਲੇ ਦੇ ਖਿਲਾਫ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਫੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ। (ਫੋਟੋ- ਏਪੀ)
ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਮਾਮਲਾ 20 ਜੂਨ 2020 ਦਾ ਹੈ। ਬਾਸੇਲ ਦੀ ਰਹਿਣ ਵਾਲੀ ਇੱਕ 33 ਸਾਲਾ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦੇ ਘਰ ਦੇ ਬਾਹਰ ਦੋ ਪੁਰਤਗਾਲੀਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਬੰਧਕ ਬਣਾ ਕੇ ਬਲਾਤਕਾਰ ਕੀਤਾ। ਇੱਕ ਦੋਸ਼ੀ ਦੀ ਉਮਰ 17 ਸਾਲ ਅਤੇ ਦੂਜੇ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਮਾਮਲੇ 'ਤੇ ਫੈਸਲਾ ਸੁਣਾਉਂਦੇ ਹੋਏ ਮਹਿਲਾ ਜੱਜ ਨੇ ਕਿਹਾ ਕਿ ਬਲਾਤਕਾਰ ਸਿਰਫ 11 ਮਿੰਟ ਲਈ ਹੋਇਆ। ਇਹ ਇੱਕ ਮੁਕਾਬਲਤਨ ਘੱਟ ਸਮਾਂ ਸੀ। (ਫੋਟੋ- ਏਪੀ)